12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਘੱਟ ਸਕੇਲ 'ਤੇ ਤਨਖ਼ਾਹ ਦੇਣ ਦੇ ਰੋਸ ਵਜੋਂ ਨਰਸਿੰਗ ਸਟਾਫ਼ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਵਿਖਾਵਾ

ਅਜੀਤ ਡੈਸਕ 18-07-2025
ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਡੀ.ਐਚ.ਐਸ. ਦੇ ਸੱਦੇ 'ਤੇ ਸਿਵਲ ਹਸਪਤਾਲ ਕਪੂਰਥਲਾ ਸੀ.ਐਚ.ਸੀ. ਸੈਂਟਰ ਟਿੱਬਾ ਵਿਚ ਸਮੂਹ ਨਰਸਿੰਗ ਸਟਾਫ਼ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 17-7-2020 ਦੀਆਂ ਤਨਖ਼ਾਹ ਸੋਧਾਂ ਦੇ ਜਿੰਨ੍ਹਾਂ ਵਿਚ ਮੁਲਾਜ਼ਮਾਂ ਦੇ ਪੇ-ਸਕੇਲ ਘਟਾ ਕੇ ਜਾਰੀ ਕੀਤੇ ਗਏ ਹਨ, ਦੇ ਵਿਰੋਧ ਵਿਚ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਜਸਵੀਰ ਕੌਰ ਤੇ ਜ਼ਿਲ੍ਹਾ ਮੈਂਬਰ ਰਣਬੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 17 ਜੁਲਾਈ, 2020 ਤੋਂ ਬਾਅਦ ਭਰਤੀ ਹੋਏ ਸਟਾਫ਼ ਨੂੰ ਅਧੂਰੇ 7ਵੇਂ ਕੇਂਦਰੀ ਸਕੇਲਾਂ ਨੂੰ ਲਾਗੂ ਕਰ ਕੇ ਪੂਰੀ ਤਨਖ਼ਾਹ ਨਾ ਦੇਣ ਦੀ ਬਜਾਏ ਘੱਟ ਸਕੇਲਾਂ 'ਤੇ ਤਨਖ਼ਾਹ ਦੇਣੀ ਸ਼ੁਰੂ ਕੀਤੀ ਜਿਸ ਦਾ ਵਿਰੋਧ ਪਿਛਲੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | 2020 ਤੋਂ ਬਾਅਦ ਭਰਤੀ ਹੋਏ ਨਰਸਿੰਗ ਸਟਾਫ਼ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਸਰਕਾਰ ਵਲੋਂ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਪਾਈ ਗਈ ਪਟੀਸ਼ਨ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੌਰਵ ਸ਼ਰਮਾ ਦੇ ਕੇਸ ਦੇ ਆਧਾਰ ਤੇ ਮੁਲਾਜ਼ਮਾਂ ਨੂੰ ਛੇ ਮਹੀਨੇ ਦੇ ਅੰਦਰ ਉਨ੍ਹਾਂ ਦੀ ਪੂਰੀ ਤਨਖ਼ਾਹ ਦੇਣ ਦੇ ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਸਿਹਤ ਮੰਤਰੀ ਵੱਲੋਂ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਹਰਿਆਣਾ ਅਤੇ ਪੰਜਾਬ ਹਾਈਕੋਰਟ ਇਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ, ਇਸ ਦੇ ਰੋਸ 'ਚ ਅੱਜ ਦਾ ਐਕਸ਼ਨ ਕੀਤਾ ਗਿਆ | ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਰੋਸ ਮੁਜ਼ਾਹਰੇ ਮੌਕੇ ਹਰਲੀਨ ਕੌਰ, ਮਨਦੀਪ ਕੌਰ, ਸੁਮਨ, ਪਰਮਜੀਤ ਕੌਰ, ਨਮਰਤਾ, ਹਰਦੀਪ ਕੌਰ, ਹਰਵਿੰਦਰ ਕੌਰ, ਜਸਵਿੰਦਰ ਕੌਰ, ਲਲਿਤ ਚਾਵਲਾ, ਗੁਰਪ੍ਰੀਤ ਸਿੰਘ, ਅੰਜੂ ਬਾਲਾ, ਸੋਨੀਆ ਸੇਠੀ, ਮਾਨਵਦੀਪ, ਰਮਨਪ੍ਰੀਤ ਕੌਰ, ਦਲਜੀਤ ਕੌਰ, ਪਰਮਿੰਦਰ ਕੌਰ, ਜਸਵਿੰਦਰ ਸਿੰਘ, ਲਲਿਤ ਚਾਵਲਾ, ਗੁਰਪ੍ਰੀਤ ਸਿੰਘ, ਅੰਜੂ ਬਾਲਾ, ਹਰਨੂਰ ਸਿੰਘ, ਹਰਮਨ, ਪਵਨ ਆਦਿ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ ਅਗਲੀ ਖ਼ਬਰ 31 ਜੁਲਾਈ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ 'ਤੇ ਪ੍ਰਾਪਰਟੀ ਹੋਵੇਗੀ ਸੀਲ- ਈ.ਓ. ਵੜੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।