12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਫਗਵਾੜਾ ਦੇ ਸੇਵਾ ਕੇਂਦਰਾਂ ਤੇ ਐੱਸ.ਡੀ.ਐੱਮ. ਦਫ਼ਤਰ ਦੇ ਕੰਮਕਾਜ 'ਚ ਸਮੇਂ ਦਾ ਵਾਧਾ

ਅਜੀਤ ਡੈਸਕ 18-07-2025
ਫਗਵਾੜਾ, 17 ਜੁਲਾਈ (ਹਰਜੋਤ ਸਿੰਘ ਚਾਨਾ)- ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸੇਵਾ ਕੇਂਦਰ, ਐਸ.ਡੀ.ਐਮ. ਦਫ਼ਤਰ ਫਗਵਾੜਾ ਦੇ ਕੰਮਕਾਜ ਦੇ ਸਮੇਂ 'ਚ ਵਾਧਾ ਕੀਤਾ ਗਿਆ ਹੈ | ਹੁਣ ਇਹ ਸੇਵਾ ਕੇਂਦਰ ਨਵੇਂ ਸਮੇਂ ਅਨੁਸਾਰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਆਪਣੀ ਦਫ਼ਤਰੀ ਜਾਂ ਨਿੱਜੀ ਜ਼ਿੰਦਗੀ 'ਚ ਕਿਸੇ ਵਿਘਨ ਤੋਂ ਬਿਨਾਂ ਆਸਾਨੀ ਨਾਲ ਸਰਕਾਰੀ ਸੇਵਾਵਾਂ ਹਾਸਲ ਕਰਨ 'ਚ ਮਦਦ ਮਿਲੇਗੀ ਤੇ ਜੋ ਲੋਕ ਦਿਨ ਭਰ ਦਫ਼ਤਰ ਜਾਂ ਕੰਮ 'ਚ ਰੁੱਝੇ ਰਹਿੰਦੇ ਹਨ, ਉਹ ਹੁਣ ਸ਼ਾਮ ਦੇ ਸਮੇਂ ਵੀ ਸੇਵਾਵਾਂ ਲੈ ਸਕਣਗੇ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਹ ਵਾਧਾ ਲਾਜ਼ਮੀ ਸੀ | ਨਵੇਂ ਸਮੇਂ ਅਨੁਸਾਰ, ਸੇਵਾ ਕੇਂਦਰ ਹਰ ਦਿਨ ਐਤਵਾਰ ਤੇ ਸਰਕਾਰੀ ਛੁੱਟੀਆਂ ਛੱਡ ਕੇ ਲਗਾਤਾਰ ਚੱਲੇਗਾ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।