12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

31 ਜੁਲਾਈ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ 'ਤੇ ਪ੍ਰਾਪਰਟੀ ਹੋਵੇਗੀ ਸੀਲ- ਈ.ਓ. ਵੜੈਚ

ਅਜੀਤ ਡੈਸਕ 18-07-2025
ਨਡਾਲਾ, 17 ਜੁਲਾਈ (ਰਘਬਿੰਦਰ ਸਿੰਘ)- ਨਗਰ ਪੰਚਾਇਤ ਨਡਾਲਾ, ਭੁਲੱਥ ਤੇ ਬੇਗੋਵਾਲ ਦੇ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਨੇ ਉਕਤ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਪ੍ਰਾਪਰਟੀ ਟੈਕਸ ਦੀ ਯਕਮੁਸ਼ਤ ਬਕਾਇਆ ਰਕਮ (ਇਕੱਠੀ) ਜਮ੍ਹਾ ਕਰਨ 'ਤੇ 31 ਜੁਲਾਈ ਤੱਕ ਵਿਆਜ ਤੇ ਜੁਰਮਾਨਾ ਮੁਆਫ਼ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜਿਨ੍ਹਾਂ ਵਿਅਕਤੀਆਂ ਵੱਲ ਯੂਨਿਟ ਦਾ ਪ੍ਰਾਪਰਟੀ ਟੈਕਸ ਬਕਾਇਆ ਬਾਕੀ ਰਹਿੰਦੇ ਹਨ, ਉਹ ਨਗਰ ਪੰਚਾਇਤ ਨਡਾਲਾ, ਭੁਲੱਥ ਤੇ ਬੇਗੋਵਾਲ ਵਿਆਜ ਮੁਆਫ਼ ਸਕੀਮ ਦਾ ਲਾਭ ਉਠਾਉਂਦੇ ਹੋਏ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਉਕਤ ਨਗਰ ਪੰਚਾਇਤ ਦਫ਼ਤਰਾਂ ਵਿਖੇ 31 ਜੁਲਾਈ ਤੋਂ ਪਹਿਲਾਂ ਜਮ੍ਹਾਂ ਕਰਵਾਉਣ | ਉਨ੍ਹਾਂ ਆਖਿਆ ਕਿ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਨ ਦੀ ਸੂਰਤ 'ਚ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਘੱਟ ਸਕੇਲ 'ਤੇ ਤਨਖ਼ਾਹ ਦੇਣ ਦੇ ਰੋਸ ਵਜੋਂ ਨਰਸਿੰਗ ਸਟਾਫ਼ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਡੌਂਕਰਾਂ ਤੋਂ ਬਚ ਕੇ ਘਰ ਪਰਤਿਆ ਨੌਜਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।