01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਹਰੇਕ ਸੰਘਰਸ਼ 'ਚ ਵੱਧ-ਚੜ੍ਹ ਕੇ ਯੋਗਦਾਨ ਪਾਵਾਂਗਾ- ਕੰਗ <br/>

ਅਜੀਤ ਡੈਸਕ 17-07-2025
ਭੁਲੱਥ, 16 ਜੁਲਾਈ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਗਏ ਨਵੇਂ ਗਠਨ ਉਪਰੰਤ ਇਕਾਈ ਬਾਗਵਾਨਪੁਰ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਸੁਖਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਹਰੇਕ ਸੰਘਰਸ਼ਾਂ 'ਚ ਵੱਧ ਚੜ੍ਹ ਕੇ ਯੋਗਦਾਨ ਪਾਵਾਂਗੇ | ਉਨ੍ਹਾਂ ਆਖਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਉਹ ਡੱਟ ਕੇ ਆਵਾਮ ਦਾ ਸਾਥ ਦੇਣਗੇ | ਉਨ੍ਹਾਂ ਪਿੰਡ ਬਾਗਵਾਨਪੁਰ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਹਰੇਕ ਸਮੇਂ ਪਿੰਡ ਵਾਸੀਆਂ ਲਈ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਨੂੰ ਤਿਆਰ ਹਨ ਤੇ ਹਰੇਕ ਮੁਸ਼ਕਲ ਸਮੇਂ ਉਹ ਪਿੰਡ ਵਾਸੀਆਂ ਦੇ ਨਾਲ ਖੜਨਗੇ | ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਕਾਈ ਬਾਗਵਾਨਪੁਰ ਨੂੰ ਹੋਰ ਵਧੇਰੇ ਮਜ਼ਬੂਤ ਕਰਕੇ ਲੋਕਾਂ ਨੂੰ ਨਾਲ ਜੋੜਿਆ ਜਾਵੇਗਾ ਤੇ ਹਮੇਸ਼ਾ ਸੰਘਰਸ਼ ਕਰਦੇ ਹੋਏ ਮਜ਼ਦੂਰਾਂ, ਕਿਸਾਨ ਵੀਰਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਉਣਗੇ |

ਪਿਛਲੀ ਖ਼ਬਰ ਪਿਛਲੇ ਦੋ ਸਾਲਾ ਤੋਂ ਬੰਦ ਪਿਆ ਫਗਵਾੜਾ ਦਾ ਬਲੱਡ ਬੈਂਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਕੀਤੇ ਯਤਨਾਂ ਮਗਰੋਂ ਹੋਇਆ ਸ਼ੁ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਗੰਨੇ ਦੇ ਬਕਾਏ ਦੀ ਵਸੂਲੀ ਸੰਬੰਧੀ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।