01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਿਖੇ ਜੋੜ ਮੇਲੇ ਦੀ ਆਰੰਭਤਾ

ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਤੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਅੱਖਾਂ ਦੇ ਮਰੀਜ਼ਾਂ ਨੂੰ ਐਨਕਾਂ ਵੰਡਦੇ ਹੋਏ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ | ਤਸਵੀਰ: ਭੋਲਾ <br/> 17-07-2025
ਤਲਵੰਡੀ ਚੌਧਰੀਆਂ, 16 ਜੁਲਾਈ (ਪਰਸਨ ਲਾਲ ਭੋਲਾ)- ਜੋੜ ਮੇਲਾ ਪ੍ਰਬੰਧਕ ਕਮੇਟੀ ਪੀਰ ਬਾਬਾ ਸ਼ਾਹ ਹੁਸੈਨ ਵੱਲੋਂ ਪੁਰਾਤਨ ਦਰਬਾਰ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਿਖੇ ਅੱਜ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਨਿਹੰਗ ਛਾਉਣੀ ਤਲਵੰਡੀ ਚੌਧਰੀਆਂ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਹੋਈ | ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਅੱਜ ਐਸ.ਐਮ.ਓ. ਡਾ. ਸਰਬਿੰਦਰ ਸਿੰਘ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੀ ਅਗਵਾਈ ਵਿਚ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਲੱਡੂ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ 'ਤੇ ਕੀਤਾ | ਡਾਕਟਰਾਂ ਦੀ ਟੀਮ ਵਿਚ ਮਨਪ੍ਰੀਤ ਸਿੰਘ ਮੈਡੀਕਲ ਅਫ਼ਸਰ ਡਾਕਟਰ ਸੁਨੀਲ ਕੁਮਾਰ ਅੱਖਾਂ ਦੇ ਮਾਹਿਰ, ਗੁਰਪ੍ਰੀਤ ਸਿੰਘ ਫਾਰਮੇਸੀ ਅਫ਼ਸਰ, ਲਲਿਤ ਚਾਵਲਾ ਫਾਰਮੇਸੀ ਅਫ਼ਸਰ, ਅਮਨਪ੍ਰੀਤ ਸਿੰਘ ਐਮ. ਐਲ. ਟੀ., ਜਸਵਿੰਦਰ ਸਿੰਘ ਫਾਰਮੇਸੀ ਅਫ਼ਸਰ, ਗੁਰਸੇਵਕ ਸਿੰਘ ਐਮ.ਪੀ.ਐਚ. ਡਬਲਿਯੂ ਸਨ | 150 ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਤੇ 100 ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ | ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲੇ ਜੋੜ ਮੇਲੇ 'ਚ ਵਿਸ਼ੇਸ਼ ਤੌਰ 'ਤੇ ਪੁੱਜੇ | ਬਾਬਾ ਹਰਜੀਤ ਸਿੰਘ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ | ਕਮੇਟੀ ਮੈਂਬਰਾਂ ਵਿਚ ਮਨਜੀਤ ਸਿੰਘ ਬੱਬ, ਅਜੈਬ ਸਿੰਘ ਜਰਮਨ, ਰੁਪਿੰਦਰਜੀਤ ਸਿੰਘ ਸੇਠੀ, ਸੰਤੋਖ ਸਿੰਘ ਥਿੰਦ, ਸਿਕੰਦਰ ਸਿੰਘ ਰਿੱਕੀ, ਪਰਮਿੰਦਰ ਸਿੰਘ ਪੱਪੂ, ਸੁੱਖਾ ਤੁੜ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਰਤਨਪਾਲ, ਭਗਵੰਤ ਸਿੰਘ ਵਿਰਕ, ਬਾਬਾ ਗਣੇਸ਼ ਸਿੰਘ ਮੁਖੀ ਨਿਹੰਗ ਸਾਉਣੀ ਤਲਵੰਡੀ ਚੌਧਰੀਆਂ, ਧੀਰਜ ਮੜੀਆ, ਤਰਸੇਮ ਸ਼ਰਮਾ ਡਾਕਟਰ ਤੋਂ ਇਲਾਵਾ ਡਾ. ਸ਼ਿੰਗਾਰਾ ਸਿੰਘ ਰਾਜਾ, ਸੁਖਦੇਵ ਲਾਲ, ਪੁਰਸ਼ੋਤਮ ਸ਼ਰਮਾ, ਮੱਖਣ ਪਾਲ, ਭੂਸ਼ਣ ਕੁਮਾਰ ਮੜੀਆ, ਮਨਜੀਤ ਸਿੰਘ ਲਾਲੀ, ਸੰਤੋਸ਼ ਸਿੰਘ ਸੋਖਾ, ਸਰਵਣ ਸਿੰਘ ਤੁੜ, ਫੌਜ ਸਿੰਘ ਖਿਜਰਪੁਰ, ਬਲਕਾਰ ਸਿੰਘ, ਗੁਰਮੁਖ ਸਿੰਘ ਅਤੇ ਤਰਸੇਮ ਸਿੰਘ ਸਪੀਕਰ ਵਾਲੇ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਗੰਨੇ ਦੇ ਬਕਾਏ ਦੀ ਵਸੂਲੀ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਨੇ 'ਸਫ਼ਾਈ ਅਪਣਾਓ, ਬਿਮਾਰੀ ਭਜਾਓ' ਮੁਹਿੰਮ ਤਹਿਤ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।