ਫਗਵਾੜਾ, 16 ਜੁਲਾਈ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ 'ਸਫ਼ਾਈ ਅਪਣਾਓ, ਬਿਮਾਰੀ ਭਜਾਓ' ਮੁਹਿੰਮ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਅੱਜ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ 'ਚ ਸਫ਼ਾਈ ਤੇ ਲੋਕ ਸਿਹਤ ਜਾਗਰੂਕਤਾ ਮੁਹਿੰਮ ਲਈ ਸਾਂਝਦਾਰੀ ਕੀਤੀ | ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੇ ਲੋਕਾਂ ਨੂੰ ਸਫ਼ਾਈ ਬਣਾਈ ਰੱਖਣ ਤੇ ਰੋਕਥਾਮ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਆਪਣੀ ਜ਼ੰੁਮੇਵਾਰੀ ਨਿਭਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਫ਼ਾਈ ਘਰ ਤੇ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਹੁੰਦੀ ਹੈ | ਇਸ ਮੌਕੇ ਮੰਦਿਰ ਵਿਖੇ ਖਾਦ ਸਟਾਲ ਲਗਾਇਆ ਗਿਆ ਜਿੱਥੇ ਮੰਦਰ ਦੇ ਫੁੱਲਾਂ ਦੇ ਚੜ੍ਹਾਵੇ ਨੂੰ ਪੌਸ਼ਟਿਕ ਜਿਵੇਂ ਜੈਵਿਕ ਖਾਦ 'ਚ ਬਦਲਿਆ ਜਾ ਰਿਹਾ ਹੈ | ਸਹਾਇਕ ਕਮਿਸ਼ਨਰ ਬਾਂਸਲ ਨੇ ਕਿਹਾ ਕਿ ਮੰਦਰ ਦੇ ਆਪਣੇ ਖਾਦ ਯੂਨਿਟ 'ਚ ਤਿਆਰ ਕੀਤੀ ਖਾਦ ਅੱਜ ਸ਼ਹਿਰ ਵਾਸੀਆਂ ਲਈ ਮੁਫ਼ਤ ਉਪਲਬਧ ਕਰਵਾਈ ਗਈ ਤੇ ਆਗਾਮੀ ਦਿਨਾਂ 'ਚ ਇਹ ਨਾ-ਮਾਤਰ ਦਰਾਂ 'ਤੇ ਉਪਲਬਧ ਹੋਵੇਗੀ | ਨਗਰ ਨਿਗਮ ਨੇ ਮੰਦਰ 'ਚ ਇੱਕ ਵਿਸ਼ੇਸ਼ ਖਾਦ ਕਾਊਾਟਰ ਸਥਾਪਿਤ ਕੀਤਾ ਹੈ ਤਾਂ ਜੋ ਇਹ ਆਮ ਜਨਤਾ ਲਈ ਆਸਾਨੀ ਨਾਲ ਪ੍ਰਾਪਤ ਹੋ ਸਕੇ | ਨਗਰ ਨਿਗਮ ਫਗਵਾੜਾ ਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੁੱਲਾਂ ਦੇ ਕੂੜੇ ਨੂੰ ਮੌਕੇ 'ਤੇ ਖਾਦ ਵਿਚ ਬਦਲਣ ਵਾਲਾ ਇਹ ਮਾਡਲ ਅਪਣਾਉਣ, ਜਿਸ ਨਾਲ ਸ਼ਹਿਰ ਦੀ ਸਫ਼ਾਈ ਤੇ ਪਰਿਆਵਰਨਿਕ ਟਿਕਾਊਪਨ ਲਈ ਅਹਿਮ ਯੋਗਦਾਨ ਪਵੇ | ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਕਾਲਰਾ, ਰਾਜੇਸ਼ ਸ਼ਰਮਾ, ਮਧੂ ਭੂਸ਼ਣ ਕਾਲੀਆ, ਲਕਸ਼ਮੀ ਕਾਂਤ ਪ੍ਰਭਾਕਰ, ਪਰਮੋਦ ਜਲੋਟਾ, ਅਜੈ ਕੁਮਾਰ, ਨਾਮਦੇਵ, ਪੂਜਾ, ਸੁਨੀਤਾ ਤੇ ਆਸ਼ਾ ਸ਼ਾਮਿਲ ਸਨ | ਇਹ ਮੁਹਿੰਮ 30 ਜੁਲਾਈ ਤੱਕ ਜਾਰੀ ਰਹੇਗੀ |