ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਧੀਆ ਨਤੀਜਿਆਂ ਤੇ ਉੱਜਲ ਭਵਿੱਖ ਲਈ ਕੈਰੀਅਰ ਕਾੳਾੂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ 'ਚ ਪ੍ਰਸਿੱਧ ਕਰੀਅਰ ਕਾਉਂਸਲਰ ਸੁਮਿਤ ਵਾਸਨ ਪਰਲ ਅਕੈਡਮੀ ਯੂ.ਪੀ. ਐਸ ਦੇਹਰਾਦੂਨ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਸੱਦਿਆ ਗਿਆ | ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ, ਇੰਟੈਲੀਜੈਂਸ ਵਰਗੇ ਵੱਖ-ਵੱਖ ਖੇਤਰਾਂ 'ਚ ਨਵੇਂ ਰੁਝਾਨਾਂ ਤੇ ਜ਼ਰੂਰੀ ਕੌਂਸਲਾਂ ਦੀ ਜਾਣਕਾਰੀ ਦਿੱਤੀ ਜਿਸ 'ਚ ਵਿਦਿਆਰਥੀਆਂ ਨੇ ਵੱਧ ਚੜ੍ਹ ੇ ਹਿੱਸਾ ਲਿਆ ਤੇ ਸੁਆਲ ਜੁਆਬ ਕੀਤੇ | ਸਕੂਲ ਪਿ੍ੰਸੀਪਲ ਜ਼ੋਰਾਵਰ ਸਿੰਘ ਨੇ ਕਿਹਾ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਗਿਆਨ ਦੇ ਨਾਲ ਭਵਿੱਖ ਲਈ ਲੈਣ ਵਾਲੇ ਨਤੀਜਿਆਂ 'ਚ ਸਹਾਇਕ ਹੋਵੇਗਾ |