19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਕਾਨ ਦਾ ਸੌਦਾ ਕਰਕੇ ਧੋਖਾਧੜੀ ਕਰਨ ਦੇ ਸੰਬੰਧ 'ਚ ਕੇਸ ਦਰਜ

ਅਜੀਤ ਡੈਸਕ 16-07-2025
ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਮਕਾਨ ਦਾ ਸੌਦਾ ਕਰਕੇ ਪੈਸੇ ਲੈ ਕੇ ਰਜਿਸਟਰੀ ਕਰਵਾਉਣ ਤੋਂ ਮੁੱਕਰਨ ਤੇ ਬਿਆਨੇ ਮੁਤਾਬਿਕ ਦੁੱਗਣੀ ਰਕਮ ਵਾਪਸ ਨਾ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 420 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕ੍ਰਿਸ਼ਨ ਗੋਪਾਲ ਪੁੱਤਰ ਨਰਿੰਦਰ ਕੁਮਾਰ ਵਾਸੀ ਮੇਹਲੀ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੇ ਰਿਹਾਇਸ਼ੀ ਮਕਾਨ ਦਾ ਸੌਦਾ ਉਸ ਨਾਲ 45 ਲੱਖ ਰੁਪਏ 'ਚ ਤੈਅ ਕੀਤਾ ਸੀ ਤੇ 35 ਲੱਖ ਰੁਪਏ ਵਸੂਲ ਪਾ ਕੇ ਲਿਖਿਤ ਬਿਆਨਾ ਕਰਨ ਦੇ ਬਾਵਜੂਦ ਤੈਸ਼ੁਦਾ ਤਾਰੀਖ਼ ਨੂੰ ਮਕਾਨ ਦੀ ਰਜਿਸਟਰੀ ਕਰਵਾਉਣ ਤੋਂ ਮੁੱਕਰ ਗਿਆ ਤੇ 35 ਲੱਖ ਰੁਪਏ ਦੀ ਰਕਮ ਬਿਆਨੇ ਮੁਤਾਬਿਕ ਦੁੱਗਣੀ ਕਰਕੇ ਵਾਪਸ ਕਰਨ ਤੋਂ ਇਨਕਾਰੀ ਹੋਣ ਤੇ ਪੈਸੇ ਮੰਗਣ ਤੇ ਪੁਲਿਸ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ | ਜਿਸ ਸਬੰਧ 'ਚ ਪੁਲਿਸ ਨੇ ਸਾਹਿਲ ਸੇਠ ਪੁੱਤਰ ਰਮਨ ਸੇਠ ਵਾਸੀ ਮਨਸਾ ਦੇਵੀ ਰੋਡ ਨਿਊ ਆਦਰਸ਼ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਸਕੂਲ ਮੈਨੇਜਮੈਂਟ ਕਮੇਟੀਆਂ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਮੈਂਬਰ ਵਜੋਂ ਸ਼ਾਮਿਲ ਨਹੀਂ ਕੀਤਾ ਜਾਵੇਗਾ-ਅਧਿਆਪਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।