ਭੁਲੱਥ, 15 ਜੁਲਾਈ (ਮੇਹਰ ਚੰਦ ਸਿੱਧੂ)-ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪੰਜਾਬ ਸਰਕਾਰ ਦੇ ਚੱਲਦਿਆਂ ਤਾਨਾਸ਼ਾਹੀ ਵਰਗਾ ਅਰਾਜਕਤਾ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਲੋੜ ਹੈ ਪੰਜਾਬ ਦੇ ਲੋਕਾਂ ਨੂੰ ਤਾਨਾਸ਼ਾਹੀ ਸ਼ਾਸਨ ਖ਼ਿਲਾਫ਼ ਆਵਾਜ਼ ਉਠਾਉਣ ਦੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਮੰਚ ਨੂੰ ਅਪਵਿੱਤਰ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਜੋ ਕਦੇ ਜਮਹੂਰੀ ਚਰਚਾ ਦਾ ਚਾਨਣ ਮੁਨਾਰਾ ਸੀ, ਮੌਜੂਦਾ ਸਰਕਾਰ ਨੇ ਉਸ ਨੰੂ ਹਾਈਜੈਕ ਕਰ ਲਿਆ ਹੈ ਤੇ ਇਸ ਨੂੰ ਇਕ ਸਰਕਸ ਵਿਚ ਬਦਲ ਦਿੱਤਾ ਹੈ, ਜਿੱਥੇ ਸਾਰਥਿਕ ਬਹਿਸ ਦੀ ਥਾਂ ਨਾਟਕਬਾਜੀ ਤੇ ਜ਼ਬਰਦਸਤੀ ਦੀਆਂ ਚਾਲਾਂ ਨੇ ਲੈ ਲਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹੀ ਸਰਕਾਰ ਦਾ ਹੱਕਦਾਰ ਹੈ, ਜੋ ਧੋਖੇ ਦੇ ਦਮਨ 'ਤੇ ਨਹੀਂ ਸਗੋਂ ਸੱਚਾਈ ਤੇ ਸੇਵਾ 'ਤੇ ਚੱਲੇ |