12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

'ਆਪ' ਸਰਕਾਰ ਵਲੋਂ ਵਾਰਡਬੰਦੀ ਦੇ ਨਾਂਅ 'ਤੇ ਬੁਢਲਾਡਾ ਸ਼ਹਿਰ ਨੂੰ ਪਾੜਨ ਦੀ ਕੋਸ਼ਿਸ਼-ਨਗਰ ਸੁਧਾਰ ਸਭਾ <br/>

ਬੁਢਲਾਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਨਗਰ ਸੁਧਾਰ ਸਭਾ ਦੇ ਆਗੂ | ਅਜੀਤ ਤਸਵੀਰ <br/> 27-12-2025
ਬੁਢਲਾਡਾ, 26 ਦਸੰਬਰ (ਸੁਨੀਲ ਮਨਚੰਦਾ)-ਸੱਤਾ ਧਿਰ ਆਮ ਆਦਮੀ ਪਾਰਟੀ ਨੇ ਵਾਰਡਬੰਦੀ ਦੇ ਨਾਂਅ 'ਤੇ ਬੁਢਲਾਡਾ ਸ਼ਹਿਰ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ | ਇਹ ਵਾਰਡਬੰਦੀ ਨਹੀਂ ਸਗੋਂ ਪਾੜਬੰਦੀ ਹੈ, ਜੋ ਕਿ ਸ਼ਹਿਰ ਵਾਸੀਆਂ ਨੂੰ ਦੁਬਿਧਾ 'ਚ ਪਾ ਕੇ ਆਪਣੇ ਕੌਂਸਲਰ ਜਿਤਾਉਣ ਲਈ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਨਗਰ ਸੁਧਾਰ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਰਦਿਆਂ ਕਿਹਾ ਕਿ ਮਿੳਾੂਸੀਪਲ ਕਮੇਟੀ ਐਕਟ ਅਨੁਸਾਰ ਵਾਰਡਬੰਦੀ ਉਦੋਂ ਹੁੰਦੀ ਹੈ, ਜਦੋਂ ਮਿੳਾੂਸੀਪਲ ਕਮੇਟੀ ਦੀ ਵਾਰਡਬੰਦੀ ਨੂੰ 15 ਸਾਲ ਬੀਤ ਚੁੱਕੇ ਹੋਣ ਜਦੋਂ ਕਿ ਬੁਢਲਾਡਾ ਸ਼ਹਿਰ ਦੇ ਅਜੇ ਸਿਰਫ਼ 10 ਸਾਲ ਹੋਏ ਹਨ | ਸ਼ਹਿਰ 'ਚ ਕਿਸੇ ਨਵੇਂ ਇਲਾਕੇ ਨੂੰ ਸ਼ਾਮਿਲ ਕੀਤਾ ਗਿਆ ਹੋਵੇ ਜਾਂ ਸੈਂਸੈਕਸ ਦੇ ਆਧਾਰ 'ਤੇ ਵਾਧਾ ਕਰਦੇ ਹੋਏ ਵਾਰਡਬੰਦੀ ਹੋ ਸਕਦੀ ਹੈ ਉੱਥੇ ਹੀ ਐਕਟ 'ਚ ਰੈਸ਼ਨਲਾਈਜੇਸ਼ਨ ਅਧੀਨ ਥੋੜੇ੍ਹ ਇਲਾਕੇ ਨੂੰ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਂਅ 'ਤੇ ਨਵੀਂ ਵਾਰਡਬੰਦੀ ਅਧੀਨ ਸਾਰਾ ਸ਼ਹਿਰ ਹੀ ਹਿਲਾ ਕੇ ਰੱਖ ਦਿੱਤਾ ਗਿਆ ਹੈ, ਜਿਸ ਨਾਲ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ | ਐਡਵੋਕੇਟ ਦਲਿਓ ਨੇ ਕਿਹਾ ਕਿ ਸਾਰੇ ਆਲੇ ਦੁਆਲੇ ਦੀ ਸ਼ਹਿਰਾਂ 'ਚ ਵਾਰਡਬੰਦੀ ਸਬੰਧੀ ਨਕਸ਼ੇ ਲੱਗ ਚੁੱਕੇ ਹਨ ਅਤੇ ਇਤਰਾਜ਼ ਪ੍ਰਗਟ ਕਰਨ ਲਈ ਤਾਰੀਖ਼ ਵੀ ਨਿਕਲ ਚੁੱਕੀ ਹੈ ਪਰ ਬੁਢਲਾਡਾ ਵਿਚ ਅਜੇ ਤੱਕ ਕੋਈ ਵੀ ਨਕਸ਼ਾ ਨਹੀਂ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਬੁਢਲਾਡਾ ਵਿਚ ਟੇਢੇ ਢੰਗ ਨਾਲ ਨਕਸ਼ਾ ਨਾ ਲਗਾਉਣ ਸਬੰਧੀ ਵੀ ਜਾਣਕਾਰੀ ਮਿਲੀ, ਜੋ ਕਿ ਸ਼ਰੇਆਮ ਧੱਕਾ ਹੈ | ਨਗਰ ਸੁਧਾਰ ਸਭਾ ਦੇ ਆਗੂ ਨੇ ਕਿਹਾ ਕੀ ਨਕਸ਼ਾ ਦੇਖ ਕੇ ਲੋਕਾਂ ਨੇ ਆਪਣੇ ਵਾਰਡ ਦੀ ਆਬਾਦੀ ਅਤੇ ਖੇਤਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਪਣੇ ਚਹੇਤਿਆਂ ਦੀ ਸਹੂਲਤ ਲਈ ਇਹ ਵਾਰਡਬੰਦੀ ਕੀਤੀ ਗਈ ਹੈ ਅਤੇ ਅਜਿਹੇ ਵਿਅਕਤੀ ਮਿੳਾੂਸੀਪਲ ਕਮੇਟੀ ਦਫ਼ਤਰ ਚੰਡੀਗੜ੍ਹ ਦੇ ਚੱਕਰ ਵੀ ਲਗਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਬੁਢਲਾਡਾ ਦੀ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਜਲਦ ਤੋਂ ਜਲਦ ਜਨਤਕ ਕੀਤਾ ਜਾਵੇ | ਇਸ ਮੌਕੇ ਸਤਪਾਲ ਸਿੰਘ ਕਟੋਦੀਆ, ਪ੍ਰੇਮ ਸਿੰਘ ਦੋਦੜਾ, ਰਜਿੰਦਰ ਸਿੰਘ, ਮਹਿੰਦਰ ਸਿੰਘ, ਅਜੈਬ ਸਿੰਘ, ਸਰਦੂਲ ਸਿੰਘ, ਰਜੇਸ਼ ਕੁਮਾਰ, ਰਾਮ ਸਿੰਘ ਤੋਂ ਇਲਾਵਾ ਨਗਰ ਸੁਧਾਰ ਸਭਾ ਦੇ ਆਗੂ ਤੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਤਾਲਮੇਲ ਸੰਘਰਸ਼ ਕਮੇਟੀ ਵਲੋਂ 30 ਦਾ ਧਰਨਾ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।