ਬਰੇਟਾ, 20 ਨਵੰਬਰ (ਪਾਲ ਸਿੰਘ ਮੰਡੇਰ)-ਬਰੇਟਾ ਦੇ ਪ੍ਰਦੀਪ ਸਿੰਘ ਨੇ ਮਾਊਾਟ ਐਵਰੈਸਟ ਦੀ ਚੋਟੀ ਸਰ ਕੀਤੀ ਹੈ | ਉਸ ਦੇ ਪਿਤਾ ਸੇਵਾ ਮੁਕਤ ਅਧਿਆਪਕ ਗੁਲਜਾਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਆਸਟੇ੍ਰਲੀਆ 'ਚ ਪੀ.ਆਰ. ਹੈ, ਉਸ ਨੇ 15 ਦਿਨ ਪਹਿਲਾਂ ਭਾਰਤ ਆ ਕੇ ਮਾਊਾਟ ਐਵਰੈਸਟ ਦੀ ਚੋਟੀ ਦੇ ਚੜ੍ਹਾਈ ਸ਼ੁਰੂ ਕਰ ਦਿੱਤੀ, ਜੋ ਕਿ ਲਗਪਗ 5364 ਮੀਟਰ ਹੈ | ਮਾਊਾਟ ਐਵਰੈਸਟ ਦੇ ਉੱਤੇ ਚੜ੍ਹਨ ਦੀ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਲੋਕ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿਚ ਹੁੰਦੇ ਹਨ | ਪ੍ਰਦੀਪ ਸਿੰਘ ਨੇ ਮਾਊਾਟ ਐਵਰੈਸਟ ਦੀ ਚੋਟੀ 'ਤੇ ਬਿਨਾਂ ਕਿਸੇ ਮੈਡੀਕਲ ਸਹੂਲਤ ਤੋਂ ਚੜ੍ਹ ਕੇ ਬੇਸ ਕੈਂਪ ਸਰ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਇਸ ਚੜ੍ਹਾਈ ਤੋਂ ਬਾਅਦ ਨੇਪਾਲ ਹਿਮਾਲਿਆ ਸੋਸ਼ਲ ਜਰਨੀ ਟੇਨਿੰਗ ਦੇ ਡਾਇਰੈਕਟਰ ਰਾਮ ਸਹੋਤਾ ਵਲੋਂ ਪ੍ਰਦੀਪ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਪ੍ਰਦੀਪ ਸਿੰਘ ਦੇ ਬਰੇਟਾ ਪਹੁੰਚਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸ਼ਹਿਰ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ |
ਬਰੇਟਾ ਦੇ ਪ੍ਰਦੀਪ ਸਿੰਘ ਨੇ ਮਾਊਾਟ ਐਵਰੈਸਟ ਦੀ ਚੋਟੀ ਕੀਤੀ ਸਰ <br/>
ਅਜੀਤ ਡੈਸਕ
21-11-2025