25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਨੇ ਰੱਸਾਕਸ਼ੀ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਫੁੰਡਿਆ <br/>

ਅਜੀਤ ਡੈਸਕ 21-11-2025
ਸਰਦੂਲਗੜ੍ਹ, 20 ਨਵੰਬਰ (ਜੀ.ਐਮ.ਅਰੋੜਾ)-ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀਆਂ ਖਿਡਾਰਨਾਂ ਨਿਸ਼ਾ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਸਰਦੂਲਗੜ੍ਹ ਤੇ ਮਨਵੀਰ ਕੌਰ ਪੁੱਤਰੀ ਅਜੈਬ ਸਿੰਘ ਵਾਸੀ ਫੱਤਾ ਮਾਲੋਕਾ ਨੇ ਸੰਗਰੂਰ ਵਿਖੇ ਕਰਵਾਏ ਸੂਬਾ ਪੱਧਰੀ ਰੱਸਾਕਸ਼ੀ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਜਿਤ ਕੇ ਮਾਪਿਆਂ ਅਤੇ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਅੰਡਰ-19 ਲੜਕੀਆਂ 'ਚ ਮਾਨਸਾ ਜ਼ਿਲੇ੍ਹ ਵਲੋਂ ਗੌਰਮਿੰਟ ਸਕੂਲ ਸੰਘਾ ਅਤੇ ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਦੀ ਟੀਮ ਜੋ ਪਿ੍ੰਸੀਪਲ ਪ੍ਰਭਜੋਤ ਕੌਰ, ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ, ਡੀ.ਪੀ.ਈ. ਬਲਵੰਤ ਰਾਮ, ਡੀ.ਪੀ.ਈ. ਪ੍ਰਵੀਨ ਕੁਮਾਰ ਅਤੇ ਡੀ.ਪੀ.ਈ. ਮਨਦੀਪ ਸਿੰਘ ਵਲੋਂ ਪੂਰੀ ਮਿਹਨਤ ਨਾਲ ਲਗਾਤਾਰ ਤਿਆਰੀ ਕਰਵਾਈ ਗਈ, ਜਿਸ ਕਰ ਕੇ ਇਸ ਟੀਮ ਨੇ ਹੁਸ਼ਿਆਰਪੁਰ, ਬਰਨਾਲਾ, ਪਠਾਨਕੋਟ, ਰੂਪਨਗਰ ਅਤੇ ਸੰਗਰੂਰ ਨੂੰ ਹਰਾ ਕੇ ਫਾਈਨਲ 'ਚ ਚਾਂਦੀ ਤਗਮਾ ਫੁੰਡਿਆ | ਸਕੂਲ ਪਹੁੰਚਣ 'ਤੇ ਨਿਸ਼ਾ ਕੌਰ ਤੇ ਮਨਵੀਰ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਐਮ.ਡੀ. ਦਿਲਮੋਹਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਦਾ ਸਕੂਲ ਸਮਾਗਮ 'ਤੇ ਸਨਮਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਰੇਟਾ ਦੇ ਪ੍ਰਦੀਪ ਸਿੰਘ ਨੇ ਮਾਊਾਟ ਐਵਰੈਸਟ ਦੀ ਚੋਟੀ ਕੀਤੀ ਸਰ <br/> ਅਗਲੀ ਖ਼ਬਰ ਪੂਜਾ ਦੇ ਬਹਾਨੇ ਪੁਜਾਰੀ ਸੋਨਾ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।