ਮਾਨਸਾ, 20 ਨਵੰਬਰ (ਸ.ਰਿ.)-ਨੇੜਲੇ ਪਿੰਡ ਕੋਟਧਰਮੂ ਵਿਖੇ ਪੂਜਾ ਕਰਨ ਦੇ ਬਹਾਨੇ ਪੁਜਾਰੀ ਪਰਿਵਾਰ ਨੂੰ ਚਕਮਾ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ, ਜਿਨ੍ਹਾਂ ਦੀ ਕੀਮਤ 3 ਲੱਖ 70 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ | ਮਾਨਸਾ ਪੁਲੀਸ ਨੇ ਪੁਜਾਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਜੀਤ ਸਿੰਘ ਵਾਸੀ ਕੋਟਧਰਮੂ ਨੇ ਪੁਲਿਸ ਨੂੰ ਸ਼ਿਕਾਇਤ ਕਿ ਉਹ ਇੱਕ ਪੁਜਾਰੀ ਨੂੰ ਘਰ ਵਿਚ ਪੂਜਾ ਕਰਨ ਲਈ ਲੈ ਕੇ ਆਏ ਸਨ | ਪੂਜਾ ਦੌਰਾਨ ਪੁਜਾਰੀ ਨੇ ਕਿਹਾ ਕਿ ਉਹ ਸੋਨੇ ਦੇ ਗਹਿਣੇ ਅਲਮਾਰੀ ਵਿਚ ਰੱਖ ਦੇਣ | ਜਦੋਂ ਪੂਜਾ ਕਰਨੀ ਸ਼ੁਰੂ ਕੀਤੀ ਤਾਂ ਸਭ ਨੂੰ ਅੱਖਾਂ ਬੰਦ ਕਰਨ ਲਈ ਕਿਹਾ | ਉਪਰੰਤ ਉਹ ਅਲਮਾਰੀ 'ਚ ਰੱਖੋ 3 ਲੱਖ 70 ਹਜ਼ਾਰ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ | ਥਾਣਾ ਸਦਰ ਮਾਨਸਾ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਪੰਡਿਤ ਵਾਸੀ ਸੀਕਰ (ਰਾਜਸਥਾਨ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ |