ਭੀਖੀ, 19 ਜੁਲਾਈ (ਸਹੋਤਾ)-ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਭੀਖੀ ਵਿਖੇ ਪਿਛਲੇ ਦਿਨੀਂ ਸਾਬਕਾ ਕੌਂਸਲਰ ਰਾਮਪਾਲ ਦੀ ਮਾਤਾ ਕੇਸਰੀ ਦੇਵੀ ਦੇ ਸਦੀਵੀ ਵਿਛੋੜੇ 'ਤੇ ਪਰਿਵਾਰ ਨਾਲ ਦੁੱਖ ਅਫ਼ਸੋਸ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਰਾਮਪਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਰਪਿਤ ਵਰਕਰ ਹੈ | ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਬਲਵੀਰ ਸਿੰਘ ਬੀਰੋਕੇ, ਚਿਤਵੰਤ ਕੌਰ ਸਮਾਉਂ, ਕਰਮਜੀਤ ਕੌਰ ਸਮਾਉਂ, ਕੁਲਸ਼ੇਰ ਸਿੰਘ ਰੂਬਲ, ਬਲਜੀਤ ਸਿੰਘ ਅਤਲਾ, ਜੀਵਨ ਸਿੰਗਲਾ, ਲਖਵੀਰ ਸਿੰਘ ਸੀਰਾ ਕੋਟੜਾ, ਜੈ ਸਿੰਘ, ਰਾਮ ਪ੍ਰਸ਼ਾਦ, ਘਣਸ਼ਿਆਮ, ਸੱਤਪਾਲ ਸਾਮਰੀਆ, ਰਾਮਪਾਲ ਪਾਲੀ, ਮਧੂ ਬਾਲਾ, ਸ਼ੀਲਾ ਰਾਣੀ ਆਦਿ ਹਾਜ਼ਰ ਸਨ |