ਜੌੜਕੀਆਂ, 19 ਜੁਲਾਈ (ਲਕਵਿੰਦਰ ਸ਼ਰਮਾ)-ਸਰਕਾਰੀ ਸੈਕੰਡਰੀ ਸਕੂਲ ਜੌੜਕੀਆਂ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਫੱਕਰ ਸਿੰਘ ਚੇਅਰਮੈਨ, ਸਿਮਰਨਜੀਤ ਕੌਰ, ਹਰਚੇਤ ਸਿੰਘ, ਨਛੱਤਰ ਸਿੰਘ ਮੌੜ, ਮਲਕੀਤ ਸਿੰਘ, ਜਗਜੀਵਨ ਸਿੰਘ, ਤੋਤਾ ਸਿੰਘ, ਵੀਰਪਾਲ ਕੌਰ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਸਿੰਦਰਪਾਲ ਕੌਰ, ਸਰਬਜੀਤ ਕੌਰ, ਲਖਬੀਰ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਕਮੇਟੀ ਮੈਂਬਰ ਚੁਣੇ ਗਏ ਜਦ ਕਿ ਅਮਨਦੀਪ ਸਿੰਘ ਮੀਆਂ ਅਧਿਆਪਕ ਕਮੇਟੀ ਮੈਂਬਰ ਬਣਾਏ ਗਏ | ਇਸ ਮੌਕੇ ਸਰਪੰਚ ਜਗਸੀਰ ਸਿੰਘ ਵੜੈਚ ਨੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਕਮੇਟੀ ਨਾਲ ਖੜ੍ਹੇ ਰਹਿਣਗੇ | ਨਵ-ਨਿਯੁਕਤ ਚੇਅਰਮੈਨ ਫੱਕਰ ਸਿੰਘ ਨੇ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ |