09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗਿੱਟੀਆਂ ਬਣਾਉਣ ਵਾਲੀ ਫ਼ੈਕਟਰੀ ਕਾਰਨ ਸਿਹਤ ਸਮੱਸਿਆ ਤੋਂ ਪੀੜਤਾਂ ਲਈ ਕੈਂਪ ਲਗਾਇਆ <br/>

ਅਜੀਤ ਡੈਸਕ 20-07-2025
ਬੁਢਲਾਡਾ, 19 ਜੁਲਾਈ (ਸੁਨੀਲ ਮਨਚੰਦਾ)-ਬੁਢਲਾਡਾ ਵਿਖੇ ਗਿੱਟੀਆਂ ਬਣਾਉਣ ਵਾਲੀ ਫ਼ੈਕਟਰੀ ਕਾਰਨ ਲੋਕਾਂ ਨੂੰ ਆ ਰਹੀ ਸਿਹਤ ਸਮੱਸਿਆ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ | ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ੈਕਟਰੀ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਮੁਤਾਬਿਕ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਹੈ ਤਾਂ ਜੋ ਵਪਾਰ ਦੀ ਪ੍ਰਫੁੱਲਤਾ ਦੇ ਨਾਲ ਕੋਈ ਦਿੱਕਤ ਨਾ ਆਵੇ | ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਨੁਸਾਰ 6 ਟੀਮਾਂ ਵਲੋਂ ਲਗਪਗ 800 ਘਰਾਂ ਦਾ ਸਰਵੇ ਕਰ ਕੇ ਡਾਟਾ ਇਕੱਠਾ ਕੀਤਾ ਗਿਆ ਸੀ | ਕੈਂਪ ਦੌਰਾਨ ਸਿਹਤ ਟੀਮ ਵਲੋਂ ਉੱਚ ਗੁਣਵੱਤਾ ਵਾਲੇ ਡਾਇਗਨੋਸਟਿਕ ਟੂਲਜ਼ ਦੀ ਵਰਤੋਂ ਨਾਲ 400 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ | 140 ਮਰੀਜ਼ਾਂ ਦੀ ਸੰਪੂਰਨ ਜਾਂਚ ਕੀਤੀ ਗਈ, ਜਿਸ 'ਚ 45 ਅੱਖਾਂ, 40 ਚਮੜੀ, 35 ਸਾਹ ਦੀ ਬਿਮਾਰੀ ਤੇ 20 ਹੋਰਾਂ ਦੀ ਆਮ ਬਿਮਾਰੀਆਂ ਦੀ ਪਛਾਣ ਕਰ ਕੇ ਮੁੱਢਲਾ ਇਲਾਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ 'ਚ ਵੀ ਅਜਿਹੇ ਕੈਂਪ ਲਗਾਏ ਜਾਣਗੇ |

ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਕੌਂਸਲਰ ਨਾਲ ਹਮਦਰਦੀ ਕੀਤੀ ਜ਼ਾਹਿਰ <br/> ਅਗਲੀ ਖ਼ਬਰ ਵੱਖ-ਵੱਖ ਸਿਹਤ ਸੰਸਥਾਵਾਂ 'ਚ 1200 ਬੂਟੇ ਲਗਾਏ-ਡਾ. ਜਗਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।