ਸਰਦੂਲਗੜ੍ਹ, 19 ਜੁਲਾਈ (ਜੀ. ਐਮ. ਅਰੋੜਾ)-ਸਥਾਨਕ ਬੱਸ ਅੱਡੇ 'ਤੇ ਭੋਲਾ ਲਾਟਰੀ ਸਟਾਲ ਤੋਂ ਜਿਥੇ ਪਹਿਲਾਂ ਕਰੋੜਾਂ ਰੁਪਏ ਦੇ ਇਨਾਮ ਲੋਕਾਂ ਨੂੰ ਨਿਕਲ ਚੁੱਕੇ ਹਨ ਉਥੇ ਅੱਜ ਵੀ ਵਿਅਕਤੀ ਨੂੰ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀ ਟਿਕਟ 'ਚੋਂ ਸਾਢੇ 4 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ | ਇਸ ਸੰਬੰਧੀ ਲਾਟਰੀ ਵਿਕਰੇਤਾ ਭੋਲਾ ਰਾਮ ਅਰੋੜਾ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਬਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹਜਰਾਵਾਂ ਕਲਾਂ (ਹਰਿਆਣਾ) ਨੇ ਉਨ੍ਹਾਂ ਕੋਲ ਰੋਜ਼ਾਨਾ ਖੁੱਲ੍ਹਣ ਵਾਲੀ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀਆਂ ਟਿਕਟਾਂ ਪਾਈਆਂ ਸਨ, ਜਿਨ੍ਹਾਂ 'ਚੋਂ ਉਸ ਨੂੰ ਸਾਢੇ ਚਾਰ ਲੱਖ ਰੁਪਏ ਦਾ ਇਨਾਮ ਨਿਕਲਿਆ | ਇਸ ਦੌਰਾਨ ਬਲਜੀਤ ਸਿੰਘ ਨੂੰ ਬੁਲਾ ਕੇ ਉਸ ਇਨਾਮ ਨਕਦ ਰਾਸ਼ੀ ਦਿੱਤੀ ਗਈ | ਬਲਜੀਤ ਸਿੰਘ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਈ ਦਿਨਾਂ ਤੋਂ ਲਾਟਰੀਆਂ ਪਾ ਰਿਹਾ ਸੀ ਪਰ ਅੱਜ ਉਹ ਲੱਖਪਤੀ ਬਣ ਗਿਆ ਹੈ |