05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਨਸ਼ੇ ਦੀ ਸਪਲਾਈ ਚੇਨ ਤੋੜਨ 'ਚ ਨਿਭਾਈ ਅਹਿਮ ਭੂਮਿਕਾ-ਵਿਧਾਇਕ ਬੁੱਧ ਰਾਮ <br/>

ਪਿੰਡ ਬਰ੍ਹੇ ਵਿਖੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਉਂਦੇ ਹੋਏ ਵਿਧਾਇਕ ਬੁੱਧ ਰਾਮ | ਤਸਵੀਰ : ਟੋਨੀ ਬੁਢਲਾਡਾ <br/> 20-07-2025
ਬੁਢਲਾਡਾ/ਬਰੇਟਾ, 19 ਜੁਲਾਈ (ਸਵਰਨ ਸਿੰਘ ਰਾਹੀ/ਪਾਲ ਸਿੰਘ ਮੰਡੇਰ)-ਵਿਧਾਇਕ ਬੁੱਧ ਰਾਮ ਵਲੋਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਅਧੀਨ ਹਲਕਾ ਬੁਢਲਾਡਾ ਦੇ ਪਿੰਡ ਰੱਲੀ, ਦਾਤੇਵਾਸ, ਬਰੇ੍ਹ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਜਿਥੇ ਤਸਕਰਾਂ ਦੀ ਨਸ਼ਾ ਸਪਲਾਈ ਚੇਨ ਤੋੜੀ ਹੈ ਉਥੇ ਇਹ ਮੁਹਿੰਮ ਪਿੰਡ ਪੱਧਰ 'ਤੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ 'ਚ ਸਫਲ ਹੋਈ ਹੈ | ਉਨ੍ਹਾਂ ਲੋਕਾਂ ਨੂੰ ਨਸ਼ੇ ਦੇ ਵਪਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਇਸ ਕੋਹੜ ਦੇ ਖ਼ਾਤਮੇ ਲਈ ਪਿੰਡ ਪੱਧਰ 'ਤੇ ਵਿਲੇਜ ਡਿਫੈਂਸ ਕਮੇਟੀਆਂ (ਵੀ. ਡੀ. ਸੀ.) ਬਣਾਈਆਂ ਜਾ ਰਹੀਆਂ ਹਨ | ਸਰਕਾਰ ਵਲੋਂ ਨੌਜਵਾਨਾਂ ਨੂੰ ਸਰਗਰਮ ਤੇ ਤੰਦਰੁਸਤ ਰੱਖਣ ਲਈ ਖੇਡ ਦੇ ਮੈਦਾਨ ਅਤੇ ਜਿੰਮ ਬਣਾਏ ਜਾ ਰਹੇ ਹਨ | ਇਸ ਮੌਕੇ ਹਲਕਾ ਕੋਆਰਡੀਨੇਟਰ ਪ੍ਰੀਤ ਗਿੱਲ ਬਰ੍ਹੇ, ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਰਣਜੀਤ ਫਰੀਦਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ, ਡੀ. ਐਸ. ਪੀ. ਸਿਕੰਦਰ ਸਿੰਘ, ਐਸ. ਐਚ. ਓ. ਅਮਰੀਕ, ਅਮਰੀਕ ਸਿੰਘ ਇਕਾਈ ਪ੍ਰਧਾਨ ਬਰ੍ਹੇ, ਬਲਾਕ ਪ੍ਰਧਾਨ ਹੈਰੀ ਗਿੱਲ, ਪਰਸ਼ੋਤਮ ਸਿੰਘ, ਸ਼ਮਸ਼ੇਰ ਸਿੰਘ ਇਕਾਈ ਪ੍ਰਧਾਨ ਰੱਲੀ ਹਾਜ਼ਰ ਸਨ |
ਬਰੇਟਾ-ਵਿਧਾਇਕ ਬੁੱਧ ਰਾਮ ਨੇ ਪਿੰਡ ਸੰਘਰੇੜੀ, ਜਲਵੇੜਾ ਤੇ ਚੱਕ ਅਲੀਸ਼ੇਰ ਵਿਖੇ ਨਸ਼ਾ ਮੁਕਤੀ ਯਾਤਰਾ ਕੀਤੀ ਗਈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਲਈ ਸੂਬਾ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਘਰ ਘਰ ਜਾ ਕੇ ਸੁਨੇਹਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਨਸ਼ਾ ਨਾ ਕਰਨ ਤੇ ਨਾ ਹੀ ਵਿਕਣ ਦੇਣ ਲਈ ਸਹੁੰ ਚੁਕਾਈ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਨਸ਼ੇ ਦੇ ਵਪਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਵੱਲ ਉਤਸ਼ਾਹਿਤ ਹੋਣ | ਨੌਜਵਾਨਾਂ ਨੂੰ ਸਰਗਰਮ ਤੇ ਤੰਦਰੁਸਤ ਰੱਖਣ ਲਈ ਖੇਡ ਦੇ ਮੈਦਾਨ ਅਤੇ ਜਿੰਮ ਸਰਕਾਰ ਵਲੋਂ ਬਣਾਏ ਜਾ ਰਹੇ ਹਨ | ਮਾਡਲ ਦੇ ਡੀ ਅਡਿਕਸ਼ਨ ਸੈਂਟਰ ਬਣਾਏ ਜਾ ਰਹੇ ਹਨ ਅਤੇ ਸਰਕਾਰੀ ਕੇਂਦਰਾਂ 'ਚ ਬਿਸਤਰਿਆਂ ਦੀ ਗਿਣਤੀ 3 ਗੁਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਪਹਿਲਾ ਨਸ਼ਾ ਮੁਕਤ ਰਾਜ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ | ਹਲਕਾ ਕੋਆਰਡੀਨੇਟਰ ਪ੍ਰੀਤ ਗਿੱਲ ਬਰ੍ਹੇ ਦੇ ਸਹਿਯੋਗ ਨਾਲ ਉਲੀਕੇ ਗਏ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਦੌਰਾਨ ਜੋਗਿੰਦਰ ਸਿੰਘ, ਸਰਪੰਚ ਜਲਵੇੜਾ ਗਮਦੂਰ ਸਿੰਘ, ਜਿੰਦਰ ਸਿੰਘ, ਬਲਵਾਨ ਸਿੰਘ ਹਾਜ਼ਰ ਸਨ | ਇਸ ਮੌਕੇ ਸੁਖਨੈਬ ਸਿੰਘ ਸਰਪੰਚ ਦਾਤੇਵਾਸ, ਗਮਦੂਰ ਸਿੰਘ ਸਰਪੰਚ ਜਲਵੇੜਾ, ਜੋਗਿੰਦਰ ਸਿੰਘ, ਜਿੰਦਰ ਸਿੰਘ, ਬਲਵਾਨ ਸਿੰਘ ਆਦਿ ਹਾਜ਼ਰ ਸਨ |
19ਮਾਨਸਾ11
ਬਰੇਟਾ ਖੇਤਰ ਦੇ ਇਕ ਪਿੰਡ 'ਚ ਨਸ਼ਾ ਵਿਰੋਧੀ ਮੀਟਿੰਗ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੁੱਧ ਰਾਮ | ਤਸਵੀਰ : ਪਾਲ ਸਿੰਘ ਮੰਡੇਰ

ਪਿਛਲੀ ਖ਼ਬਰ ਬਲਜੀਤ ਸਿੰਘ ਦੀ 6 ਰੁਪਏ ਵਾਲੀ ਟਿਕਟ 'ਚੋਂ ਸਾਢੇ 4 ਲੱਖ ਦੀ ਨਿਕਲੀ ਲਾਟਰੀ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਧਿਆਪਕ ਸਿਖਲਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।