ਮਾਨਸਾ, 19 ਜੁਲਾਈ (ਵਿ. ਪ੍ਰਤੀ.)-ਸੈਸ਼ਨ ਕੋਰਟ ਫੀਡਰ ਤੋਂ ਚੱਲਦੇ ਫ਼ਰਦ ਕੇਂਦਰ, ਬੱਚਤ ਭਵਨ, ਤਹਿਸੀਲਦਾਰ ਦਫ਼ਤਰ, ਸੈਸ਼ਨ ਜੱਜ ਕੋਰਟ, ਕੋਰਟ ਕੰਪਲੈਕਸ, ਅਫ਼ਸਰ ਕਾਲੋਨੀ, ਐਸ. ਡੀ. ਐਮ. ਦਫਤਰ ਦੇ ਖੇਤਰਾਂ ਦੀ ਬਿਜਲੀ ਸਪਲਾਈ ਦੀ ਮੁਰੰਮਤ ਕਾਰਨ 20 ਜੁਲਾਈ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਅੰਮਿ੍ਤਪਾਲ ਸਹਾਇਕ ਕਾਰਜਕਾਰੀ ਇੰਜੀਨੀਅਰ ਤੇ ਇੰਜ. ਮਨਜੀਤ ਸਿੰਘ ਜੇ. ਈ. ਨੇ ਦਿੱਤੀ |