05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੜਕ 'ਤੇ ਖੜ੍ਹੇ 2 ਢੱਠਿਆਂ ਨਾਲ ਕਾਰਾਂ ਟਕਰਾਉਣ ਕਾਰਨ 3 ਵਿਅਕਤੀ ਜ਼ਖ਼ਮੀ ਢੱਠਿਆਂ ਦੀ ਮੌਤ

ਅਜੀਤ ਡੈਸਕ 20-07-2025
ਮਾਨਸਾ, 19 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਅੱਜ ਸਵੇਰ ਵੇਲੇ ਸਥਾਨਕ ਡੀ. ਟੂ ਐਮ. ਹੋਟਲ ਨਜ਼ਦੀਕ ਖੜ੍ਹੇ 2 ਢੱਠਿਆਂ ਨਾਲ ਕਾਰਾਂ ਟਕਰਾਉਣ ਕਾਰਨ 3 ਵਿਅਕਤੀ ਜ਼ਖ਼ਮੀ ਹੋ ਗਏ ਜਦ ਕਿ ਦੋਵੇਂ ਢੱਠਿਆਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਵੇਰੇ 3 ਵਜੇ ਦੇ ਕਰੀਬ ਹਨੇਰਾ ਹੋਣ ਕਾਰਨ ਸੜਕ 'ਤੇ ਖੜ੍ਹੇ ਢੱਠੇ ਕਾਰ ਸਵਾਰਾਂ ਨੂੰ ਨਜ਼ਰ ਨਹੀਂ ਆਏ, ਜਿਸ ਕਾਰਨ ਹਾਦਸਾ ਵਾਪਰ ਗਿਆ, ਜਿਸ 'ਚ ਹਰਪ੍ਰੀਤ ਸਿੰਘ ਵਾਸੀ ਖਾਰਾ, ਰਣਧੀਰ ਸਿੰਘ ਵਾਸੀ ਮਾਨਸਾ ਕੈਂਚੀਆਂ, ਜ਼ੋਬਨ ਵਾਸੀ ਭੈਣੀਬਾਘਾ ਦੇ ਸੱਟਾਂ ਲੱਗੀਆਂ | ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਗੰਭੀਰ ਹਾਲਤ ਵੇਖਦਿਆਂ ਉਨ੍ਹਾਂ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ | ਥਾਣਾ ਸ਼ਹਿਰੀ-2 ਮਾਨਸਾ ਦੇ ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |


ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਧਿਆਪਕ ਸਿਖਲਾਈ ਕਰਵਾਈ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।