ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)-ਆਈ. ਟੀ. ਆਈ. ਚੌਂਕ ਬੁਢਲਾਡਾ ਵਿਖੇ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਪਰਗਟ ਸਿੰਘ ਦੇ ਪੁਤਲੇ ਸਾੜ ਕੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਬੰਧੀ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਪਹਿਲਾਂ ਪੰਜ ਸਾਲ ਕਾਂਗਰਸ ਅਤੇ ਹੁਣ ਤਿੰਨ ਸਾਲਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ਼ ਸਿਆਸਤ ਹੀ ਖੇਡੀ ਹੈ ਜਲ ਕੇ ਬੇਅਦਬੀਆਂ ਕਰਨ ਵਾਲੇ ਕਿਸੇ ਇੱਕ ਵੀ ਸ਼ਖ਼ਸ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਸਿਰਫ਼ ਸਿਆਸੀ ਖੇਡ ਹੀ ਖੇਡ ਰਹੀ ਹੈ | ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਦਵਿੰਦਰ ਸਿੰਘ ਚੱਕ ਅਲੀਸ਼ੇਰ, ਕਾਲਾ ਜਵੰਧਾ ਕੱੁਲਰੀਆਂ, ਕੌਂਸਲਰ ਰਾਜਿੰਦਰ ਸਿੰਘ ਝੰਡਾ ਅਤੇ ਰਾਜੇਸ਼ ਸਿੰਗਲਾ ਬਰੇਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਸਰਬ-ਪੱਖੀ ਵਿਕਾਸ ਤੋਂ ਬੁਖਲਾਹਟ ਵਿਚ ਆਈ ਵਿਰੋਧੀ ਪਾਰਟੀ ਕਾਂਗਰਸ ਅਤੇ ਹੋਰਨਾਂ ਏਜੰਸੀਆਂ ਨੇ ਗਿਣੀ ਮਿਥੀ ਸਾਜ਼ਿਸ਼ ਰਾਹੀਂ ਪੰਥਕ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਇਹ ਬੇਅਦਬੀਆਂ ਦੀ ਸਿਆਸਤ ਖੇਡੀ ਸੀ ਜਿਸ ਬਾਰੇ ਪੰਜਾਬ ਦੀ ਜਨਤਾ ਨੂੰ ਸਭ ਪਤਾ ਲੱਗ ਚੁੱਕਿਆ ਹੈ | ਇਸ ਮੌਕੇ ਜਗਤਾਰ ਸਿੰਘ ਗੁਰਨੇ, ਰਮਨਦੀਪ ਸਿੰਘ ਗੁੜੱਦੀ, ਨਛੱਤਰ ਸਿੰਘ, ਬੂਟਾ ਸਿੰਘ ਝੱਲਬੂਟੀ, ਗੁਰਪ੍ਰੀਤ ਸਿੰਘ ਧਰਮਪੁਰਾ, ਬੂਟਾ ਸਿੰਘ ਫਰਵਾਹੀ, ਸੁਖਵਿੰਦਰ ਸਿੰਘ ਮੰਘਾਣੀਆਂ, ਗੁਰਜੀਤ ਸਿੰਘ ਲਾਲੂ, ਸੇਵਕ ਸਿੰਘ ਅਹਿਮਦਪੁਰ, ਜਸਵੀਰ ਸਿੰਘ ਜੱਸੀ , ਗੁਰਦੀਪ ਸਿੰਘ ਬੋਹਾ, ਗਗਨਦੀਪ ਸਿੰਘ ਬੋਹਾ ਆਦਿ ਹਾਜ਼ਰ ਸਨ |