ਝੁਨੀਰ, 17 ਜੁਲਾਈ (ਸੰਜੀਵ ਸਿੰਗਲਾ)-ਮਾਨਸਾ ਤੋਂ ਤਲਵੰਡੀ ਸਾਬੋ ਜਾਣ ਵਾਲੀ ਵਾਇਆ ਬਾਜੇਵਾਲਾ, ਬੀਰੇਵਾਲਾ ਜੱਟਾਂ, ਜੌੜਕੀਆਂ, ਨਥੇਹਾ ਸੜਕ ਨੂੰ ਟੁੱਟਿਆ ਕਾਫ਼ੀ ਸਮਾਂ ਬੀਤ ਗਿਆ, ਪਰ ਇਸ ਸੜਕ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ | ਐਡਵੋਕੇਟ ਮੇਲਾ ਸਿੰਘ ਬਾਜੇਵਾਲਾ, ਦਰਸ਼ਨ ਸਿੰਘ ਬੀਰੇਵਾਲਾ ਜੱਟਾਂ, ਲਖਵਿੰਦਰ ਸਿੰਘ, ਲਖਨਪਾਲ ਮੀਆਂ, ਕਿਸਾਨ ਆਗੂ ਮਲਕੀਤ ਸਿੰਘ ਜੌੜਕੀਆਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਿਆ ਕਾਫ਼ੀ ਸਮਾਂ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇੱਥੋਂ ਦੀ ਸ਼ਹਿਰ ਮਾਨਸਾ, ਥਾਣਾ ਜੌੜਕੀਆਂ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਆਦਿ ਜਾਣ ਲਈ ਅਨੇਕਾਂ ਪਿੰਡਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਾਮਲਾ ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਹੱਲ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ |
ਟੁੱਟੀ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ
ਅਜੀਤ ਡੈਸਕ
18-07-2025