16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨੌਜਵਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਹਿੱਸਾ ਬਣਨ- ਬੀ. ਡੀ. ਪੀ. ਓ. <br/>

ਅਜੀਤ ਡੈਸਕ 17-07-2025
ਭੀਖੀ, 16 ਜੁਲਾਈ (ਸਹੋਤਾ)-ਬੀ. ਡੀ. ਪੀ. ਓ. ਦਫ਼ਤਰ ਭੀਖੀ ਵਲੋਂ ਨੇੜਲੇ ਪਿੰਡ ਜੱਸੜਵਾਲਾ ਵਿਖੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਬੀ.ਡੀ.ਪੀ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਸਮਾਜ ਅਤੇ ਸਰੀਰ ਲਈ ਭਿਆਨਕ ਹਨ ਅਤੇ ਇਨ੍ਹਾਂ ਤੋਂ ਬਚਾਅ ਲਈ ਖ਼ੁਦ ਸਮਾਜ ਨੂੰ ਵੀ ਅੱਗੇ ਆਉਣਾ ਪਏਗਾ | ਉਨ੍ਹਾਂ ਕਿਹਾ ਕਿ ਸਰਕਾਰ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਅਤੇ ਵੇਚ-ਵੱਟ ਨੂੰ ਲੈ ਕੇ ਗੰਭੀਰ ਹੈ, ਦੇ ਤਸਕਰਾਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਉਂਦੇ ਕਿਹਾ ਕਿ ਉਹ ਸਮਾਜ ਨੂੰ ਅੱਗੇ ਲਿਜਾਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ | ਇਸ ਮੌਕੇ ਸਰਪੰਚ ਬੇਅੰਤ ਕੌਰ, ਪੰਚਾਇਤ ਅਫ਼ਸਰ ਬਘੇਲ ਸਿੰਘ, ਸਮਾਜ ਸੇਵੀ ਗੋਪੀ ਨਾਥ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖੇਤੀ ਭਿੰਨਤਾ 'ਚ ਮੂੰਗਫਲੀ ਦੀ ਫ਼ਸਲ ਲਾਹੇਵੰਦ- ਏ. ਡੀ. ਓ. <br/> ਅਗਲੀ ਖ਼ਬਰ ਬੋਹਾ ਦੇ ਆਮ ਆਦਮੀ ਕਲੀਨਿਕ 'ਚ ਖੜ੍ਹੇ ਦਰੱਖਤਾਂ ਦੀ ਨਹੀਂ ਹੋ ਰਹੀ ਸੰਭਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।