16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬੋਹਾ ਦੇ ਆਮ ਆਦਮੀ ਕਲੀਨਿਕ 'ਚ ਖੜ੍ਹੇ ਦਰੱਖਤਾਂ ਦੀ ਨਹੀਂ ਹੋ ਰਹੀ ਸੰਭਾਲ <br/>

ਅਜੀਤ ਡੈਸਕ 17-07-2025
ਬੋਹਾ, 16 ਜੁਲਾਈ (ਰਮੇਸ਼ ਤਾਂਗੜੀ)-ਬੋਹਾ ਵਿਖੇ ਰਤੀਆ ਸੜਕ 'ਤੇ ਚੱਲ ਰਹੇ ਆਮ ਆਦਮੀ ਕਲੀਨਿਕ ਅੰਦਰ ਜਿੱਥੇ ਇਸ ਦੀ ਸ਼ਾਨਦਾਰ ਇਮਾਰਤ ਦੀ ਦੇਖ-ਰੇਖ ਲਈ ਕੋਈ ਚੌਂਕੀਦਾਰ ਨਹੀਂ ਹੈ ਉੱਥੇ ਇਸ ਹਸਪਤਾਲ ਦੀ 5 ਏਕੜ ਜਗ੍ਹਾ 'ਚ ਇਮਾਰਤ ਤੋਂ ਹਟ ਕੇ ਸੈਂਕੜੇ ਦਰੱਖਤ ਲਗਾਏ ਹੋਏ ਹਨ | ਪੁਰਾਣੀ ਇਮਾਰਤ ਤਾਂ ਭਾਵੇਂ ਖੰਡਰ ਬਣੀ ਪਈ ਹੈ ਅਤੇ ਮੁਲਾਜ਼ਮਾਂ ਦੇ ਕੁਆਟਰ ਢਹਿ ਚੁੱਕੇ ਹਨ | ਨਵੀਂ ਇਮਾਰਤ ਬੋਹਾ ਅਤੇ ਇਲਾਕੇ ਦੇ 40 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਬਣਾਈ ਗਈ ਸੀ | ਖੇਤਰ 'ਚ ਧਰਤੀ ਹੇਠਲਾ ਪਾਣੀ ਖਾਰਾ ਤੇ ਕੌੜਾ ਹੋਣ ਕਰ ਕੇ ਲੋਕ ਨਰਮਾ, ਕਪਾਹ ਦੀ ਫ਼ਸਲ ਵਧੇਰੇ ਕਾਸ਼ਤ ਕਰਦੇ ਹਨ | ਸਾਉਣੀ ਦੀ ਫ਼ਸਲ 'ਤੇ ਕੀਟਨਾਸ਼ਕਾਂ ਦੇ ਛਿੜਕਾਅ ਸਮੇਂ ਅਕਸਰ ਹੀ ਤੇਜ਼ ਦਵਾਈ ਚੜ੍ਹੇ ਮਰੀਜ਼ ਅਕਸਰ ਹੀ ਇੱਥੋਂ ਦੇ ਸਿਹਤ ਕੇਂਦਰ 'ਚ ਆਉਂਦੇ ਰਹਿੰਦੇ ਹਨ | ਇਸ ਵੱਡੇ ਕਸਬੇ 'ਚ ਕੋਈ ਵੱਡਾ ਪ੍ਰਾਈਵੇਟ ਹਸਪਤਾਲ ਵੀ ਨਹੀਂ ਹੈ, ਜਿੱਥੋਂ ਲੋਕ ਇਲਾਜ ਕਰਵਾ ਸਕਣ | ਇਸ ਖੇਤਰ ਦੇ ਪਿੰਡਾਂ 'ਚ ਤਪਦਿਕ, ਕੈਂਸਰ, ਸ਼ੂਗਰ, ਜੋੜਾਂ ਦੇ ਦਰਦ, ਦਮਾ, ਲੀਵਰ ਸਮੇਤ ਹੋਰ ਬਿਮਾਰੀਆਂ ਦਿਨੋਂ ਦਿਨ ਫੈਲ ਰਹੀਆਂ ਹਨ | ਇਲਾਕੇ ਅੰਦਰ 70 ਪ੍ਰਤੀਸ਼ਤ ਲੋਕਾਂ ਦਾ ਜੀਵਨ ਪੱਧਰ ਕਾਫ਼ੀ ਨੀਵਾਂ ਹੈ, ਜੋ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ ਤੋਂ ਅਸਮਰਥ ਹਨ | ਪਿਛਲੇ ਸਮੇਂ ਦੌਰਾਨ ਇੱਥੇ ਬਲਵਿੰਦਰ ਕੌਰ ਸਮੇਤ ਕਹੀ ਤਜਰਬੇਕਾਰ ਲੇਡੀਜ਼ ਮਾਹਿਰ ਸਟਾਫ਼ ਸੀ ਅਤੇ ਹਸਪਤਾਲ 'ਚ ਹਰ ਰੋਜ਼ ਜਣੇਪਾ ਕਰਨ ਵਾਲੀਆਂ ਔਰਤਾਂ ਅਕਸਰ ਹੀ ਇੱਥੇ ਆਉਂਦੀਆਂ ਸਨ, ਜਿਸ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਵੱਡੀ ਰਾਹਤ ਸੀ ਪਰ ਹੁਣ ਪੁਰਾਣੇ ਮੁਲਾਜ਼ਮ ਸੇਵਾ ਮੁਕਤ ਹੋ ਗਏ ਹਨ ਅਤੇ ਪਿੰਡਾਂ ਦੀਆਂ ਜਣੇਪਾ ਕਰਨ ਵਾਲੀਆਂ ਔਰਤਾਂ ਨੂੰ 108 ਐਂਬੂਲੈਂਸ ਰਾਹੀਂ ਸ਼ਹਿਰੀ ਸਰਕਾਰੀ ਹਸਪਤਾਲ ਵਿਚ ਲਿਜਾਇਆ ਜਾਂਦਾ ਹੇ | ਕਈ ਵਾਰ ਤਾਂ ਮਾਨਸਾ, ਬੁਢਲਾਡਾ ਦੇ ਸਰਕਾਰੀ ਹਸਪਤਾਲਾਂ 'ਚ ਬੈੱਡ ਵੀ ਖਾਲੀ ਨਹੀਂ ਮਿਲਦੇ | ਲੋਕਾਂ ਦੇ ਇਲਾਜ ਨੂੰ ਬਿਹਤਰ ਬਣਾਉਣ ਦੇ ਨਾਲ ਇਮਾਰਤ ਅੰਦਰ ਖੜ੍ਹੇ ਦਰੱਖਤਾਂ ਦੀ ਸੰਭਾਲ ਲਈ ਮਾਲੀ, ਚੌਂਕੀਦਾਰ, ਜੱਚਾ-ਬੱਚਾ ਵਿਸ਼ੇਸ਼ ਕੇਂਦਰ ਬਣਾ ਕੇ ਸਟਾਫ਼ ਭੇਜਣ ਦੀ ਲੋੜ ਹੈ | ਲੱਖਾਂ ਰੁਪਏ ਦੀ ਜਾਇਦਾਦ ਬੇਕਾਰ ਹੋ ਰਹੀ ਹੈ | ਹਸਪਤਾਲ 'ਚ ਪਏ ਮਲਬੇ ਨੂੰ ਹਟਾ ਕੇ ਅੰਦਰੋਂ ਲੋਕਾਂ ਦਾ ਰਸਤਾ ਬੰਦ ਕਰਨ ਦੀ ਲੋੜ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਤੇ ਜਗ੍ਹਾ ਸਿਹਤ ਵਿਭਾਗ ਅਧੀਨ ਹੈ, ਜਿਸ ਕਰ ਕੇ ਐਸ.ਐਮ.ਓ. ਅਤੇ ਸੀ.ਐਮ.ਓ. ਵਿਸ਼ੇਸ਼ ਤੌਰ 'ਤੇ ਇਸ ਵੱਲ ਧਿਆਨ ਦੇਣ | ਸਿਹਤ ਕੇਂਦਰ 'ਚ ਸਫ਼ਾਈ ਸੇਵਕਾਂ ਦੀ ਨਿਯੁਕਤੀ ਕਰਨੀ ਵੀ ਅਤੀ ਜ਼ਰੂਰੀ ਹੈ |

ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਹਿੱਸਾ ਬਣਨ- ਬੀ. ਡੀ. ਪੀ. ਓ. <br/> ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰਾਂ ਦੇ ਹੱਕਾਂ 'ਤੇ ਮਾਰ ਰਹੀਆਂ ਨੇ ਡਾਕਾ- ਮਜ਼ਦੂਰ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।