ਬਰੇਟਾ, 15 ਜੁਲਾਈ (ਮੰਡੇਰ)-ਵਾਤਾਵਰਨ ਨੂੰ ਹਰਾ-ਭਰਿਆ ਰੱਖਣ ਲਈ ਪਿੰਡ ਖੁਡਾਲ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਕਰੀਬਨ 500 ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਸ਼ੁਰੂਆਤ ਬਰੇਟਾ ਥਾਣੇ ਦੇ ਏ.ਐਸ.ਆਈ ਜਗਮੇਲ ਸਿੰਘ ਵਲੋਂ ਕੀਤੀ ਗਈ | ਉਨ੍ਹਾਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਜਦੋਂ ਧਰਤੀ 'ਤੇ ਪੌਦਿਆਂ ਦੀ ਘਾਟ ਕਾਰਨ ਵਾਤਾਵਰਨ ਗੰਧਲਾ ਹੋ ਰਿਹਾ ਤਾਂ ਪਿੰਡ ਵਾਸੀਆਂ ਦਾ ਇਹ ਕੰਮ ਸ਼ਲਾਘਾਯੋਗ ਹੈ | ਪਿੰਡ ਵਾਸੀਆਂ ਨੇ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ | ਇਸ ਮੌਕੇ ਸਰਪੰਚ ਕਿਰਨਪਾਲ ਕੌਰ, ਪਰਮਜੀਤ ਕੌਰ, ਛੋਟੀ ਕੌਰ, ਸੰਦੀਪ ਕੌਰ, ਗੁਰਮੀਤ, ਗੁਰਸੇਵ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ, ਅਮਰੀਕ ਸਿੰਘ, ਗੁਰਪਿਆਰ ਸਿੰਘ, ਮੰਗਾ ਸਿੰਘ, ਨਿਰਭੈ ਸਿੰਘ ਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |