ਮਾਨਸਾ, 15 ਜੁਲਾਈ (ਸ. ਰਿ.)-ਥਾਣਾ ਸਦਰ ਮਾਨਸਾ ਪੁਲਿਸ ਨੇ ਕੱਚੀ ਪਟੜੀ ਨੇੜੇ ਡਰੇਨ ਪੁਲ ਨਰਿੰਦਰਪੁਰਾ ਨਜ਼ਦੀਕ ਰਾਣੀ ਕੌਰ ਵਾਸੀ ਨਰਿੰਦਰਪੁਰਾ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 24 ਬੋਤਲਾਂ ਠੇਕਾ ਦੇਸੀ ਮਾਰਕਾ ਸ਼ਾਹੀ ਹਰਿਆਣਾ ਸ਼ਰਾਬ ਬਰਾਮਦ ਕੀਤੀ ਹੈ | ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |