15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਇਤਿਹਾਸਕ ਸ਼ਹਿਰ 'ਚ ਦਾਖ਼ਲ ਹੁੰਦਿਆਂ ਹੀ ਸੀਵਰੇਜ ਦਾ ਗੰਦਾ ਪਾਣੀ ਕਰਦਾ ਹੈ ਸਵਾਗਤ

ਅਜੀਤ ਡੈਸਕ 09-12-2025
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਹਰਮਹਿੰਦਰ ਪਾਲ)-ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਰੋਡ ਤੋਂ ਦਾਖ਼ਲ ਹੁੰਦਿਆਂ ਹੀ ਸੀਵਰੇਜ਼ ਦਾ ਗੰਦਾ ਪਾਣੀ ਸਵਾਗਤ ਕਰਦਾ ਹੈ | ਆਦੇਸ਼ ਨਗਰ ਗਲੀ ਨੰਬਰ 2 ਵਿਚ ਸੀਵਰੇਜ਼ ਦਾ ਪਾਣੀ ਭਰਨ ਤੋਂ ਬਾਅਦ ਮੁੱਖ ਸੜਕ ਉਪਰ ਵੀ ਆ ਜਾਂਦਾ ਹੈ ਤੇ ਦੁਕਾਨਾਂ ਦੇ ਅੱਗੇ ਖੜ੍ਹਾ ਰਹਿੰਦਾ ਹੈ | ਇੱਥੇ ਸੀਵਰੇਜ਼ ਦੀ ਪਾਇਪ ਬੰਦ ਰਹਿੰਦੀ ਹੈ, ਜਿਸ ਕਰਕੇ ਸੜਕ ਉਪਰ ਫ਼ਿਰਦੇ ਗੰਦੇ ਪਾਣੀ 'ਚੋਂ ਲੋਕਾਂ ਦਾ ਲੰਘਣਾ-ਟੱਪਣਾ ਬਹੁਤ ਔਖਾ ਹੈ | ਗੰਦੇ ਪਾਣੀ ਦੇ ਮੁਸ਼ਕ ਕਾਰਨ ਰਾਹਗੀਰਾਂ, ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦਾ ਬੁਰਾ ਹਾਲ ਹੈ | ਮੁਹੱਲਾ ਵਾਸੀ ਸੁਖਦੇਵ ਸਿੰਘ, ਡਾਕਟਰ ਆਰ.ਸੀ. ਦੁੱਗਲ, ਅਮਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਗੰਦੇ ਪਾਣੀ ਦੀ ਇਹ ਸਮੱਸਿਆ ਕਈ ਵਰਿ੍ਹਆਂ ਦੀ ਹੈ | ਸਮੱਸਿਆ ਦਾ ਮੁੱਖ ਕਾਰਨ ਇਹ ਹੈ ਕਿ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾਕਟਰ ਕੇਹਰ ਸਿੰਘ ਚੌਂਕ ਤੱਕ ਜਿਹੜੀ ਸੀਵਰੇਜ਼ ਪਾਇਪ ਪਾਈ ਹੈ, ਉਹ ਬਹੁਤ ਭੀੜੀ ਹੈ, ਜਦੋਂ ਕਿ ਆਬਾਦੀ ਬਹੁਤ ਜ਼ਿਆਦਾ ਹੈ | ਇਸ ਕਰਕੇ ਇਹ ਪਾਇਪ ਬੰਦ ਰਹਿੰਦੀ ਹੈ ਤੇ ਪਾਣੀ ਓਵਰਫਲੋ ਹੋ ਕੇ ਘਰਾਂ, ਗਲੀਆਂ ਤੇ ਸੜਕਾਂ ਉੱਪਰ ਫ਼ਿਰਦਾ ਰਹਿੰਦਾ ਹੈ | ਲੋਕਾਂ ਦੀ ਮੰਗ ਹੈ ਕਿ ਗਲੀ ਨੰਬਰ 2 ਦਾ ਸੀਵਰੇਜ਼ ਚਾਲੂ ਕੀਤਾ ਜਾਵੇ ਤੇ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾਕਟਰ ਕੇਹਰ ਸਿੰਘ ਚੌਂਕ ਤੱਕ ਮੁੱਖ ਸੀਵਰੇਜ਼ ਦੀ ਵੱਡੀ ਪਾਇਪ ਲਾਇਨ ਪਾਈ ਜਾਵੇ | ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਕੇਵਲ ਗਰਗ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਆਦੇਸ਼ ਨਗਰ ਗਲੀ ਨੰਬਰ 2 ਦੇ ਬੰਦ ਪਏ ਸੀਵਰੇਜ਼ ਦੀ ਸਫ਼ਾਈ ਕਰਵਾ ਕੇ ਚਾਲੂ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾਕਟਰ ਕੇਹਰ ਸਿੰਘ ਚੌਕ ਤੱਕ ਨਵੀਂ ਪਾਇਪ ਲਾਇਨ ਪਾਉਣ ਲਈ ਵੀ ਯੋਜਨਾ ਬਣਾ ਦਿੱਤੀ ਹੈ ਤੇ ਜਲਦੀ ਹੀ ਪਾ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਲਾਲੀ ਬਾਦਲ ਤੇ ਗੁਰਮੇਲ ਸਿੰਘ ਬਰਾੜ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼ ਅਗਲੀ ਖ਼ਬਰ ਆਰਮੀ ਵੈਟਰਨਜ਼ ਵੈੱਲਫ਼ੇਅਰ ਯੂਨੀਅਨ ਵਲੋਂ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।