ਰੁਪਾਣਾ, 8 ਦਸੰਬਰ (ਜਗਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੁਪਾਣਾ ਤੋਂ ਉਮੀਦਵਾਰ ਜਗਜੀਤ ਸਿੰਘ ਰਾਜਾ ਤੇ ਬਲਾਕ ਸੰਮਤੀ ਦੇ ਉਮੀਦਵਾਰ ਸੇਵਾ ਮੁਕਤ ਹੈੱਡ ਟੀਚਰ ਅਜੈਬ ਸਿੰਘ ਦੇ ਹੱਕ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਣੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਘਰ-ਘਰ ਵੋਟਾਂ ਮੰਗੀਆਂ ਤੇ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਰਵਿੰਦਰ ਸਿੰਘ ਸਰਪੰਚ, ਜਵੰਦ ਸਿੰਘ, ਬਾਜ ਸਿੰਘ ਸੰਧੂ, ਪਿੱਪਲ ਸਿੰਘ, ਵਕੀਲ ਸਿੰਘ ਬਾਹੀਆ, ਮੇਜਰ ਸਿੰਘ ਖੋਸਾ, ਸਰਬਜੀਤ ਸਿੰਘ ਮਨੇਸ, ਦਿਆਲ ਚੰਦ, ਜੰਗ ਦਰਦੀ ਆਦਿ ਹਾਜ਼ਰ ਸਨ |