ਜੈਤੋ, 8 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਨੌਜਵਾਨ ਵੈਲਫੇਅਰ ਸੁਸਾਇਟੀ ਦੀ ਸਾਲਾਨਾ ਚੋਣ ਹੋਈ | ਜਿਸ ਵਿਚ ਸਰਬਸੰਮਤੀ ਲਈ ਕੁਲਦੀਪ ਸ਼ਰਮਾ ਭਗਤੂਆਣਾ ਨੂੰ ਪ੍ਰਧਾਨ, ਜੋਨੀ ਜਿੰਦਲ ਨੂੰ ਜਰਨਲ ਸਕੱਤਰ, ਮਾਸਟਰ ਸੁਰਜੀਤ ਸਿੰਘ ਨੂੰ ਵਿੱਤ ਸਕੱਤਰ, ਹੈਪੀ ਗੋਇਲ ਚੇਅਰਮੈਨ, ਰਾਹੁਲ ਬਾਂਸਲ ਪੀ.ਆਰ.ਓ. ਚੁਣਿਆ ਗਿਆ ਹੈ | ਪ੍ਰਧਾਨ ਕੁਲਦੀਪ ਸ਼ਰਮਾ ਨੇ ਕਿਹਾ ਕਿ ਸੰਸਥਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ ਤੇ ਸੰਸਥਾ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਛੱਜੂ ਰਾਮ ਬਾਂਸਲ, ਸਾਬਕਾਚੇਅਰਮੈਨ ਮਨੂੰ ਗੋਇਲ, ਸਾਬਕਾ ਪ੍ਰਧਾਨ ਸ਼ੇਖਰ ਸ਼ਰਮਾ, ਨੀਟਾ ਗੋਇਲ, ਮੰਗੂ ਭੰਗੂ, ਸੈਂਕੀ ਗੋਇਲ, ਮਨੀਸ਼ ਸ਼ਰਮਾ, ਵਿਸ਼ਾਲ ਗੋਇਲ ਆਦਿ ਹਾਜ਼ਰ ਸਨ |