07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਹਿਕਾਰੀ ਸਭਾ ਬਰਗਾੜੀ ਵਿਖੇ 72ਵਾਂ ਸਹਿਕਾਰੀ ਹਫ਼ਤਾ ਮਨਾਇਆ

ਅਜੀਤ ਡੈਸਕ 22-11-2025
ਬਰਗਾੜੀ, 21 ਨਵੰਬਰ (ਲਖਵਿੰਦਰ ਸ਼ਰਮਾ)-ਸਹਿਕਾਰੀ ਸਭਾ ਬਰਗਾੜੀ ਵਿਖੇ ਸਹਿਕਾਰਤਾ ਵਿਭਾਗ ਫ਼ਰੀਦਕੋਟ ਅਤੇ ਪਨਕੋਫੈਡ ਚੰਡੀਗੜ੍ਹ ਵਲੋਂ 72ਵਾਂ ਸਹਿਕਾਰੀ ਸਪਤਾਹ ਮਨਾਇਆ ਗਿਆ | ਜਿਸ 'ਚ ਡਿਪਟੀ ਰਜਿਸਟਰਾਰ ਮਨਦੀਪ ਸਿੰਘ, ਸਕੱਤਰ ਰਾਜ ਕੁਮਾਰ ਨੇ ਸਭਾ ਦੇ ਸਮੁੱਚੇ ਕੰਮ ਕਾਰ, ਕਿਸਾਨਾਂ ਦੀਆਂ ਸਹੂਲਤਾਂ ਆਦਿ ਬਾਰੇ ਚਾਨਣਾ ਪਾਇਆ | ਸੀ.ਈ.ਆਈ. ਗੁਰਪ੍ਰਕਾਸ਼ ਸਿੰਘ ਪਨਕੋਫੈਡ ਚੰਡੀਗੜ੍ਹ ਨੇ ਸਹਿਕਾਰੀ ਲਹਿਰ, ਵਿਭਾਗ ਦੀਆਂ ਸਕੀਮਾਂ, ਬੀਮਾਂ ਸਕੀਮਾਂ ਆਦਿ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਕਰਜ਼ਾ ਸਕੀਮਾਂ ਦੀ ਸਹੀ ਵਰਤੋਂ ਕਰਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤੇ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਲਖਵੀਰ ਸਿੰਘ ਇਫਕੋ ਨੇ ਬੀਜਾਂ, ਖਾਦਾਂ ਸਪਰੇਆਂ ਆਦਿ ਦੀ ਸਾਂਭ ਸੰਭਾਲ ਅਤੇ ਵਰਤੋਂ ਬਾਰੇ ਚਾਨਣਾ ਪਾਇਆ | ਕੋਆਪ੍ਰੇਟਿਵ ਬੈਂਕ ਬ੍ਰਾਂਚ ਬਰਗਾੜੀ ਦੇ ਮੈਨੇਜਰ ਸਤਨਾਮ ਸਿੰਘ ਅਤੇ ਸਹਾਇਕ ਮੈਨੇਜਰ ਨਿਰਮਲ ਪਾਲ ਸਿੰਘ ਜੈਤੋ ਨੇ ਬੈਂਕ ਦੀਆਂ ਸਕੀਮਾਂ, ਸਹਾਇਕ ਧੰਦੇ, ਗਰੁੱਪ ਕਰਜੇ, ਵਿਆਜ, ਕਰਜਾ ਵਾਪਸੀ ਆਦਿ ਬਾਰੇ ਦੱਸਿਆ | ਇਸ ਮੌਕੇ ਸਰਕਲ ਨਿਰੀਖਕ ਕੁਲਬੀਰ ਸਿੰਘ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਪੱਪੂ ਬਰਾੜ, ਮੀਤ ਪ੍ਰਧਾਨ ਰਣਜੀਤ ਸਿੰਘ, ਗੁਰਸੇਵਕ ਸਿੰਘ, ਗੁਰਜੰਟ ਸਿੰਘ, ਹਰਬੰਸ ਸਿੰਘ ਢਿੱਲੋਂ, ਗੁਰਚਰਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਮੁਲਾਜਮ ਮਨਮੋਹਨ ਸਿੰਘ, ਜੈ ਪਾਲ ਸ਼ਰਮਾ, ਸਾਬਕਾ ਸਰਪੰਚ ਜਸਵੰਤ ਸਿੰਘ, ਰਣਜੀਤ ਸਿੰਘ ਘਾਰੂ, ਨੰਬਰਦਾਰ ਰਾਜਾ ਸਿੰਘ, ਸੁੱਖਾ ਢਿੱਲੋਂ, ਬਲਵੰਤ ਸਿੰਘ ਫੌਜੀ, ਲਖਵੀਰ ਸਿੰਘ ਘੱਕੀ, ਬਲਜਿੰਦਰ ਢਿੱਲੋਂ, ਰਾਜਾ ਢਿੱਲੋਂ, ਅਮਰ ਸਿੰਘ ਖ਼ਾਲਸਾ, ਬਾਲਾ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਮਿਸਤਰੀ ਜੋਗਿੰਦਰ ਸਿੰਘ, ਬਿਜਲੀ ਮੁਲਾਜ਼ਮ ਆਗੂ ਸੁਖਮੰਦਰ ਸਿੰਘ, ਨਾਇਬ ਸਿੰਘ ਗੋਦਾਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਪੰਚ ਸੋਹਣ ਸਿੰਘ ਗੋਂਦਾਰਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਡੀ.ਪੀ.ਆਰ.ਓ. ਦੇ ਪਿਤਾ ਰਣਜੀਤ ਸਿੰਘ ਸਾਮਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।