05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿ੍ੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੂੰ ਅੱਜ ਮਿਲੇਗਾ ‘ਸਟੇਟ ਐਵਾਰਡ’

ਮੰਡੀ ਕਿੱਲਿਆਂਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਦਾ ਨਾਂਅ ਪੰਜਾਬ ਸਰਕਾਰ ਦੇ ‘ਅਧਿਆਪਕ ਸਟੇਟ ਐਵਾਰਡ-2026’ ਦੀ ਸੂਚੀ ਵਿਚ ਸ਼ੁਮਾਰ ਹੋਇਆ ਹੈ। ਸੂਬੇ ਦੇ 75 ਹੋਣਹਾਰ ਅਧਿਆਪਕਾਂ ਤੇ ਪਿ੍ੰਸੀਪਲ ਕਤਾਰ ਵਿਚ ਸ਼ਾਮਿਲ ਹੋਣ ਪਿੱਛੇ ਉਨ੍ਹਾਂ ਦੀ ਕਰੀਬ ਢਾਈ ਦਹਾਕੇ ਲੰਮੀ ਅਣਥੱਕ ਘਾਲਣਾ ਹੈ।

ਅਜੀਤ ਡੈਸਕ 05-09-2026
ਮੰਡੀ ਕਿੱਲਿਆਂਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਦਾ ਨਾਂਅ ਪੰਜਾਬ ਸਰਕਾਰ ਦੇ ‘ਅਧਿਆਪਕ ਸਟੇਟ ਐਵਾਰਡ-2026’ ਦੀ ਸੂਚੀ ਵਿਚ ਸ਼ੁਮਾਰ ਹੋਇਆ ਹੈ। ਸੂਬੇ ਦੇ 75 ਹੋਣਹਾਰ ਅਧਿਆਪਕਾਂ ਤੇ ਪਿ੍ੰਸੀਪਲ ਕਤਾਰ ਵਿਚ ਸ਼ਾਮਿਲ ਹੋਣ ਪਿੱਛੇ ਉਨ੍ਹਾਂ ਦੀ ਕਰੀਬ ਢਾਈ ਦਹਾਕੇ ਲੰਮੀ ਅਣਥੱਕ ਘਾਲਣਾ ਹੈ। ਬਤੌਰ ਸਾਇੰਸ ਅਧਿਆਪਕ ਸ਼ਾਨਦਾਰ ਬੋਰਡ ਨਤੀਜੇ ਦੇਣ ਮਗਰੋਂ ਬੀਤੇ ਪੰਜ ਸਾਲਾਂ ਤੋਂ ਉਹ ਪ੍ਰਿੰਸੀਪਲ ਵਜੋਂ ਪੰਜਾਬ ਦੇ ਇਸ ਸਰਹੱਦੀ ਸਕੂਲ ਨੂੰ ਨਵੀਂਆਂ ਬੁਲੰਦੀਆਂ ’ਤੇ ਲਿਜਾ ਰਹੇ ਹਨ। ਉਨ੍ਹਾਂ ਨੂੰ ਪ੍ਰਸ਼ਾਸਨਿਕ ਕੈਟੇਗਰੀ ਵਿਚ ਬਿਹਤਰੀਨ ਸੇਵਾਵਾਂ ਕਰਕੇ ਇਸ ਸਨਮਾਨ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਰਹਿਨੁਮਾਈ ਹੇਠ ਬੀਤੇ ਪੰਜ ਵਰਿ੍ਹਆਂ ਦੌਰਾਨ ਸਕੂਲ ਦੇ ਦਾਖ਼ਲਿਆਂ ਵਿਚ 57 ਫ਼ੀਸਦ ਦਾ ਰਿਕਾਰਡ ਵਾਧਾ ਦਰਜ ਹੋਇਆ। ਅਕਾਦਮਿਕ ਖੇਤਰ ਵਿਚ ਸਕੂਲ ਦੀ ਇਕ ਵਿਦਿਆਰਥਣ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ, 12 ਵਿਦਿਆਰਥੀਆਂ ਨੇ 85 ਫ਼ੀਸਦ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ ਸਾਲਾਨਾ ਨਤੀਜੇ ਲਗਾਤਾਰ ਸੌ ਫ਼ੀਸਦ ਦੇ ਕਰੀਬ ਰਹੇ ਹਨ। ਖੇਡਾਂ ’ਚ ਹਰ ਸਾਲ ਕੌਮੀ ਪੱਧਰ ਤੱਕ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਇਲਾਵਾ ਸਕੂਲ ਵਿਚ ਐਨ.ਸੀ.ਸੀ. ਤੇ ਸਕਾਊਟ ਐਂਡ ਗਾਈਡਜ਼ ਯੂਨਿਟਾਂ ਸਥਾਪਿਤ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੇ ਲੜ ਲਗਾਇਆ। ਇਨ੍ਹਾਂ ਸਰਗਰਮੀਆਂ ਕਰਕੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੰਗਾਪੁਰ ਵਿਖੇ ਸਿਖਲਾਈ ਲਈ ਭੇਜਿਆ ਗਿਆ। ਪਿ੍ੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੂੰ ਭਲਕੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮੁਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਧੂੜਕੋਟ ’ਚ 20 ਖਜੂਰਾਂ ਲਗਾਉਣ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ’ਚ ਨਾਬਾਲਗ ਸਮੇਤ 4 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।