19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਦਸਮੇਸ਼ ਸਿੱਖਿਆ ਕਾਲਜ ਨੇ ਖੇਤਰੀ ਵਿਰਾਸਤੀ ਮੇਲੇ 'ਚ 29 ਇਨਾਮ ਜਿੱਤੇ

ਅਜੀਤ ਡੈਸਕ 20-11-2025
ਮੰਡੀ ਕਿੱਲਿਆਂਵਾਲੀ, 19 ਨਵੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ 2025 'ਚ ਕੁੱਲ 29 ਇਨਾਮ ਜਿੱਤ ਕੇ ਤੀਜਾ ਰਨਰ-ਅਪ ਰਿਹਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸਿਮਰਜੀਤ ਕੌਰ ਬਰਾੜ, ਇੰਚਾਰਜ ਉਂਕਾਰ ਸਿੰਘ ਚਹਿਲ ਤੇ ਡੇਜ਼ੀ ਸਿੰਗਲਾ ਨੇ ਦੱਸਿਆ ਕਿ ਡੀ.ਏ.ਵੀ. ਸਿੱਖਿਆ ਕਾਲਜ ਅਬੋਹਰ ਵਿਚ ਜ਼ੋਨ-ਬੀ ਮੇਲੇ 'ਚ ਕਾਲਜ ਨੇ 10 ਪਹਿਲੇ ਸਥਾਨ, 9 ਦੂਜੇ ਸਥਾਨ ਤੇ 10 ਤੀਜੇ ਸਥਾਨ ਹਾਸਿਲ ਕਰਕੇ ਤੀਜਾ ਰਨਰ-ਅਪ ਰਿਹਾ | ਜਿਸ ਆਧਾਰ 'ਤੇ ਕਾਲਜ ਬੀ-ਜ਼ੋਨ ਦੇ ਸਿੱਖਿਆ ਕਾਲਜਾਂ 'ਚ ਤੀਜਾ ਰਨਰ-ਅੱਪ ਰਿਹਾ | ਏ.ਐੱਸ. ਕਾਲਜ ਖੰਨਾ ਵਿਚ ਅੰਤਰ-ਖੇਤਰੀ ਮੇਲੇ 'ਚ ਸਿਮਰਨ ਬੰਗਾ ਨੇ ਗੀਤ 'ਚ ਪਹਿਲਾ, ਕਲੀ ਗਾਇਨ ਵਿਚ ਤੀਜਾ ਸਥਾਨ ਜਿੱਤਿਆ, ਜਦਕਿ ਸੁਖਦੀਪ ਕੌਰ ਸਿਲਾਈ-ਬੁਨਾਈ ਵਿਚ ਤੀਜੇ ਸਥਾਨ 'ਤੇ ਰਹੀ | ਜ਼ੋਨਲ ਮੁਕਾਬਲਿਆਂ 'ਚ ਸ਼ਬਦ, ਗੀਤ, ਛਿੰਕੂ, ਗੁੱਡੀਆਂ-ਪਟੋਲੇ, ਪਰਾਦਾਂ, ਸਲਾਈਆਂ, ਲੰਮੀ ਹੇਕ ਦੇ ਗੀਤ ਤੇ ਵਾਰ ਗਾਇਨ ਵਿਚ ਕਾਲਜ ਨੇ ਪਹਿਲਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਨੇ ਸਟਾਫ਼ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਫ਼ਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਅੱਜ ਰਵਾਨਾ ਹੋਵੇਗਾ ਅਲੌਕਿਕ ਨਗਰ ਕੀਰਤਨ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਟਨ ਵਿੰਗ 'ਚ 'ਹਿੰਦੀ ਕਵਿਤਾ ਉਚਾਰਨ' ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।