ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਦੀ ਮੀਟਿੰਗ ਜਥੇਬੰਦੀ ਦੇ ਮਲੋਟ ਸਥਿਤ ਦਫ਼ਤਰ ਵਿਖੇ ਹੋਈ, ਜਿਸ ਵਿਚ 17 ਜੁਲਾਈ ਨੂੰ ਗੁਰੂ ਰਵਿਦਾਸ ਭਵਨ ਮਲੋਟ ਵਿਖੇ ਇਫਟੂ ਪੰਜਾਬ ਦੇ ਜਨਰਲ ਸਕੱਤਰ ਮਰਹੂਮ ਰਾਜ ਸਿੰਘ ਕਾਮਰੇਡ ਮਲੋਟ ਦੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਕਾਮਰੇਡ ਰਾਜ ਸਿੰਘ ਦੀ ਮਜ਼ਦੂਰ ਜਮਾਤ ਨੂੰ ਅਹਿਮ ਦੇਣ ਹੈ, ਜਿਨ੍ਹਾਂ ਨੇ ਮਜ਼ਦੂਰ ਵਰਗ ਦੀ ਅਗਵਾਈ ਕਰਕੇ ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਸਿਖਾਇਆ ਤੇ ਉਨ੍ਹਾਂ ਨੂੰ ਹੱਕ ਵੀ ਲੈ ਕੇ ਦਿੱਤੇ | ਮੀਟਿੰਗ ਵਿਚ ਹਾਜ਼ਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਸ਼ਰਧਾਂਜਲੀ ਸਮਾਗਮ 17 ਜੁਲਾਈ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਪੰਨੀਵਾਲਾ ਫੱਤਾ, ਜ਼ਿਲ੍ਹਾ ਵਾਈਸ ਪ੍ਰਧਾਨ ਪਰਮਪਾਲ ਸਿੰਘ ਆਲਮਵਾਲਾ, ਚੂੰਨੀ ਲਾਲ, ਦਲੀਪ ਕੁਮਾਰ, ਅਵਤਾਰ ਸਿੰਘ ਬਹਾਵਵਾਲਾ, ਜਗਸੀਰ ਸਿੰਘ ਡੈਨੀ, ਤਿਆਰੀ ਕਮੇਟੀ ਚੇਅਰਮੈਨ ਮਹਿੰਦਰ ਰਾਮ, ਫ਼ਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਕੁਮਾਰ, ਵੀਰਪਾਲ ਕੌਰ ਅਤੇ ਕਮੇਟੀ ਮੈਂਬਰ ਗੁਰਪ੍ਰਸਾਦ ਆਦਿ ਹਾਜ਼ਰ ਸਨ |