24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਰਕ ਖੇੜਾ ਵਿਖੇ ਦੋ ਨੀਲ ਗਾਵਾਂ ਦੀ ਹੱਤਿਆ

ਅਜੀਤ ਡੈਸਕ 16-07-2025
ਮਲੋਟ, 15 ਜੁਲਾਈ (ਨਿੱਜੀ ਪੱਤਰ ਪ੍ਰੇਰਕ)-ਨੇੜਲੇ ਪਿੰਡ ਵਿਰਕ ਖੇੜਾ ਦੇ ਅਨਾਜ ਮੰਡੀ ਵਿਚ ਕੁਝ ਖਾਲੀ ਪਈ ਜ਼ਮੀਨ ਜਿੱਥੇ ਬਹੁਤ ਵੱਡੇ ਵੱਡੇ ਕੱਖ ਕਾਨੇ ਉੱਗੇ ਹੋਏ ਹਨ, ਵਿਚ ਲੁਕਮੀ ਥਾਂ 'ਤੇ ਦੋ ਰੋਜ਼ (ਨੀਲ ਗਾਵਾਂ) ਮਿ੍ਤਕ ਹਾਲਤ ਵਿਚ ਮਿਲੀਆਂ ਜਿਨਾਂ ਦੇ ਅੱਧੇ ਨਾਲੋਂ ਜ਼ਿਆਦਾ ਹਿੱਸੇ ਕੋਈ ਵਿਅਕਤੀ ਵੱਢ ਕੇ ਲੈ ਗਏ ਤੇ ਅੱਧੇ ਨਾਲੋਂ ਜ਼ਿਆਦਾ ਸਰੀਰ ਦੇ ਹਿੱਸੇ ਇਥੇ ਪਏ ਪਾਏ ਗਏ | ਜ਼ਿਕਰਯੋਗ ਹੈ ਕਿ ਇਹ ਦੋਨੇ ਨੀਲ ਗਾਵਾਂ ਗਰਭ ਅਵਸਥਾ ਵਿਚ ਸਨ ਜਿਨ੍ਹਾਂ ਦੇ ਮਰੇ ਹੋਏ ਬੱਚੇ ਵੀ ਪੂਰੇ ਅੰਗਾਂ ਵਾਲੇ ਦੋਨੇ ਬੱਚੇ ਵੀ ਮਿ੍ਤਕ ਹਾਲਤ ਵਿਚ ਪਾਏ ਗਏ | ਇਸ ਸਬੰਧੀ ਵਣ ਵਿਭਾਗ ਦੇ ਰੇਂਜ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 12 ਕੁ ਵਜੇ ਫ਼ੋਨ ਤੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਤੁਰੰਤ ਘਟਨਾ ਵਾਲੀ ਥਾਂ ਵਿਖੇ ਪੁੱਜੇ ਇਸ ਸਬੰਧੀ ਵਣ ਵਿਭਾਗ ਦੀ ਗਾਰਡ ਨੇਹਾ ਰਾਣੀ ਨੇ ਦੱਸਿਆ ਕਿ ਪਿੰਡ ਵਿਰਕ ਖੇੜਾ ਦੀ ਅਨਾਜ ਮੰਡੀ ਦੇ ਵਿਚ ਦੋ ਰੋਜ਼ (ਨੀਲ ਗਾਵਾਂ) ਬਹੁਤ ਹੀ ਬੁਰੀ ਹਾਲਤ ਵਿਚ ਕੱਟੀਆਂ ਵੱਢੀਆਂ ਜਿਨ੍ਹਾਂ 'ਚੋਂ ਇਕ ਦੀਆਂ ਚਾਰ ਲੱਤਾਂ ਵੱਢੀਆਂ ਹੋਈਆਂ ਹਨ, ਇਕ ਦਾ ਸਿਰ ਵੱਢਿਆ ਹੋਇਆ ਹੈ ਅਤੇ ਇਕ ਦੀ ਚਮੜੀ ਉਧਾੜੀ ਹੋਈ ਹੈ ਤੇ ਇਨ੍ਹਾਂ ਦੋਵਾਂ ਦੇ ਹੀ ਮਿ੍ਤਕ ਬੱਚੇ ਵੀ ਇੱਥੇ ਪਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮਿ੍ਤਕ ਪਸ਼ੂਆਂ ਦਾ ਉਹ ਪੋਸਟਮਾਰਟਮ ਕਰਵਾ ਕੇ ਡੇਲੀ ਰਿਪੋਰਟ ਕੱਟਣ ਉਪਰੰਤ ਕੇਸ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਅਦਾਲਤ ਵਿਚ ਚੱਲੇਗਾ | ਮੌਕੇ 'ਤੇ ਪੁੱਜੇ ਜੀਵ ਰੱਖਿਆ ਸੇਵਾ ਸੰਮਤੀ ਦੇ ਪ੍ਰਧਾਨ ਨਰਸੀ ਰਾਮ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਉਹ ਇਸ ਕੇਸ ਦੀ ਛਾਣਬੀਣ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਦੋ ਜਾਨਵਰ ਮਰੇ ਹੋਏ ਪਾਏ ਗਏ ਅਤੇ ਇਸ ਸਬੰਧੀ ਵਣ ਵਿਭਾਗ ਅਤੇ ਪੁਲਿਸ ਵਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ | ਆਸ ਪਾਸ ਦੇ ਪਿੰਡਾਂ ਦੇ ਆਗੂਆਂ ਵਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਚਿੰਤਾ ਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਅਜਿਹੀ ਨਿਰਦਈ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਸਰਪੰਚ ਖ਼ੁਸ਼ਵੀਰ ਸਿੰਘ ਮਾਨ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।