24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਾਰਿਸ਼ ਦੇ 24 ਘੰਟਿਆਂ ਬਾਅਦ ਵੀ ਨਹੀਂ ਹੋਈ ਪਾਣੀ ਦੀ ਨਿਕਾਸੀ

ਅਜੀਤ ਡੈਸਕ 16-07-2025
ਗਿੱਦੜਬਾਹਾ, 15 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਮੁਹੱਲਿਆਂ ਵਿਚ ਬਾਰਿਸ਼ ਦਾ ਪਾਣੀ ਦਾ ਪਾਣੀ ਭਰ ਗਿਆ, ਜਿਸ ਕਾਰਨ ਬੀਤੇ ਕੱਲ੍ਹ ਜਿੱਥੇ ਕਈ ਦੁਕਾਨਦਾਰਾਂ ਨੂੰ ਸਮੇਂ ਤੋਂ ਪਹਿਲਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ੂ ਵਾਪਸ ਪਰਤਣਾ ਪਿਆ ਸੀ, ਉੱਥੇ ਅੱਜ ਬਾਰਿਸ਼ ਦੇ 24 ਘੰਟਿਆਂ ਬਾਅਦ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਅੱਜ ਵੀ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਸਕੇ | ਦੂਜੇ ਪਾਸੇ ਸ਼ਹਿਰ ਵਿਚ ਘੁੰਮਦੇ ਬਾਰਿਸ਼ ਦੇ ਪਾਣੀ ਨੇ ਪ੍ਰਸ਼ਾਸਨ ਦੇ ਬਰਸਾਤਾਂ ਸੰਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ਹਿਰ ਵਾਸੀ ਮੌਸਮ ਵਿਭਾਗ ਵਲੋਂ ਆਉਣ ਵਾਲੇ ਸਮੇਂ ਹੋਰ ਬਾਰਿਸ਼ ਹੋਣ ਦੇ ਦਿੱਤੇ ਅਲਰਟ ਕਾਰਨ ਕਾਫ਼ੀ ਡਰ ਦੇ ਮਾਹੌਲ ਵਿਚ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਐਨਾ ਪੈਸਾ ਲਗਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਮੌਨਸੂਨ ਵਿਚ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਕਰਵਾ ਸਕਿਆ | ਉੱਧਰ ਜਦੋਂ ਇਸ ਸੰਬੰਧੀ ਸੀਵਰੇਜ਼ ਵਿਭਾਗ ਦੇ ਜੇ. ਈ. ਗਗਨ ਬਜਾਜ ਨਾਲ ਗੱਲਬਾਤ ਕੀਤੀ ਗਈ, ਤਾਂ ਦੱਸਿਆ ਕਿ ਡਿਸਪੋਜਲ 'ਤੇ ਬੀਤੀ ਸ਼ਾਮ ਤੋਂ ਲਗਾਤਾਰ ਮੋਟਰਾਂ ਚੱਲ ਰਹੀਆਂ ਹਨ, ਪਰ ਬਾਰਿਸ਼ ਜ਼ਿਆਦਾ ਹੋਣ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਸ਼ਾਮ ਤੱਕ ਬਾਰਿਸ਼ ਦੇ ਪਾਣੀ ਦੀ ਨਿਕਾਸੀ ਹੋ ਜਾਵੇਗੀ |
ਪਿਛਲੀ ਖ਼ਬਰ ਸਰਪੰਚ ਖ਼ੁਸ਼ਵੀਰ ਸਿੰਘ ਮਾਨ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਏ. ਐੱਲ. ਪੀ. ਐੱਨ. ਵਲੋਂ ਜਾਨਵਰਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।