06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੈਦਪੁਰ ਝਿੜੀ ਜ਼ੋਨ ਅਧੀਨ ਪਿੰਡਾਂ ਦੇ ਵਿਕਾਸ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਪਿੰਦਰ ਪੰਡੋਰੀ

'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਸਰਪੰਚ ਗਿਆਨ ਸਿੰਘ, ਸਰਪੰਚ ਬਲਦੇਵ ਰਾਜ ਦਾ ਸਨਮਾਨ ਕਰਦੇ ਜੇਤੂ ਉਮੀਦਵਾਰ ਰਛਪਾਲ ਸਿੰਘ ਸੋਨੀ ਢੋਟ, ਚੇਅਰਮੈਨ ਜਸਵਿੰਦਰ ਸਿੰਘ ਖਿੰਡਾ ਤੇ ਹੋਰ | ਤਸਵੀਰ : ਸੁਖਦੀਪ ਸਿੰਘ <br/> 27-12-2025
ਸ਼ਾਹਕੋਟ, 26 ਦਸੰਬਰ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਸੰਮਤੀ ਦੇ ਜ਼ੋਨ ਨੰਬਰ- 11 ਸੈਦਪੁਰ ਝਿੜੀ ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਛਪਾਲ ਸਿੰਘ ਸੋਨੀ ਢੋਟ ਆਪਣੇ ਸਾਥੀਆਂ ਸਮੇਤ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੂੰ ਮਿਲੇ | ਇਸ ਮੌਕੇ ਪਿੰਦਰ ਪੰਡੋਰੀ ਨੇ ਜੇਤੂ ਉਮੀਦਵਾਰ ਸੋਨੀ ਢੋਟ ਨੂੰ ਵਧਾਈ ਦਿੰਦਿਆਂ ਜ਼ੋਨ ਅਧੀਨ ਆਉਂਦੇ ਸਮੂਹ ਪਾਰਟੀ ਆਗੂਆਂ, ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ | ਪੰਡੋਰੀ ਨੇ ਕਿਹਾ ਕਿ ਸੈਦਪੁਰ ਝਿੜੀ ਜ਼ੋਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਸੋਨੀ ਢੋਟ ਅਤੇ 'ਆਪ' ਆਗੂਆਂ ਨੇ ਪਿੰਦਰ ਪੰਡੋਰੀ, ਵਿਸ਼ੇਸ਼ ਸਹਿਯੋਗੀ ਗਿਆਨ ਸਿੰਘ ਸਰਪੰਚ ਸਲੈਚਾਂ, ਬਲਦੇਵ ਰਾਜ ਸਰਪੰਚ ਹਾਜ਼ੀਪੁਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਖਿੰਡਾ ਚੇਅਰਮੈਨ ਪੀ.ਏ.ਡੀ.ਬੀ., ਗੁਰਜੀਤ ਸਿੰਘ ਕਾਲਾ ਗੁੱਜਰ, ਲਖਵੀਰ ਸਿੰਘ ਥਿੰਦ, ਪੰਚ ਸੁਰਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਰਾਜ ਕੁਮਾਰ, ਪੰਚ ਜਰਨੈਲ, ਸਤਨਾਮ ਸਿੰਘ ਰਿਟਾ. ਸੁਪਰਡੈਂਟ, ਬਲਕਾਰ ਹਾਜ਼ੀਪੁਰ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਹਾਜ਼ੀਪੁਰ, ਕੁਲਬੀਰ ਸਿੰਘ ਸਾਬਕਾ ਪੰਚ, ਵਿਜੈ ਕੁਮਾਰ, ਕਿਸ਼ਨ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਿਲਾ ਮੰਡਲ ਸ਼ਾਹਕੋਟ ਵਲੋਂ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।