07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਏ. ਪੀ. ਜੇ. ਸਕੂਲ ਰਾਮਾ ਮੰਡੀ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਪਵਨ ਖਰਬੰਦਾ)-ਏ. ਪੀ. ਜੇ. ਸਕੂਲ ਰਾਮਾ ਮੰਡੀ ਜਲੰਧਰ ਵਿੱਚ ਕਿ੍ਸਮਸ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇੇ ਕਲਾਸ 3 ਦੇ ਵਿਦਿਆਰਥੀਆਂ ਵਲੋਂ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ | ਵਿਦਿਆਰਥੀਆਂ ਨੇ ਸੁੰਦਰ ਵਿਚਾਰ ਪੇਸ਼ ਕੀਤੇ, ਮਿੱਠੇ ਕਿ੍ਸਮਸ ਕੈਰੋਲ ਗਾਏ ਅਤੇ ਮਨਮੋਹਕ ਨਿ੍ਤ ਪ੍ਰਦਰਸ਼ਨ ਕਰਕੇ ਸਭ ਦਾ ਮਨ ਮੋਹ ਲਿਆ | ਇਹ ਵਿਸ਼ੇਸ਼ ਸਭਾ ਸਕੂਲ ਦੇ ਪਿ੍ੰਸੀਪਲ ਏ. ਕੇ. ਸ਼ਰਮਾ, ਉਪ-ਪਿ੍ੰਸੀਪਲ ਸੁਸ਼ਰੀ ਲਵਲੀਨ ਬੱਗਾ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਈ | ਕਾਰਜਕ੍ਰਮ ਦੇ ਅੰਤ ਵਿੱਚ ਪਿ੍ੰਸੀਪਲ ਏ. ਕੇ. ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ, ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਆਪਸੀ ਪਿਆਰ ਅਤੇ ਸਦਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਇਸ ਤਰ੍ਹਾਂ ਏਪੀਜੇ ਸਕੂਲ ਰਾਮਾ ਮੰਡੀ ਜਲੰਧਰ ਨੇ ਕਿ੍ਸਮਸ ਦੇ ਇਸ ਪਵਿੱਤਰ ਤਿਉਹਾਰ ਰਾਹੀਂ ਨੈਤਿਕ ਮੁੱਲਾਂ, ਸੱਭਿਆਚਾਰਕ ਏਕਤਾ ਅਤੇ ਮਨੁੱਖਤਾ ਦਾ ਸੁੰਦਰ ਸੰਦੇਸ਼ ਦਿੱਤਾ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੰਤ ਨਗਰ 'ਚ ਉਸਾਰੀ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਵਲੋਂ ਨੋਟਿਸ ਜਾਰੀ ਕਰਨ ਦੇ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।