07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਯਸ਼ ਪੱਟੀ ਨੇ ਜਿੱਤੀ

ਅਜੀਤ ਡੈਸਕ 27-12-2025
ਸ਼ਾਹਕੋਟ, 26 ਦਸੰਬਰ (ਬਾਂਸਲ)-ਸ੍ਰੀ ਹਨੂੰਮਾਨ ਅਖਾੜਾ ਦੇ ਸੰਚਾਲਕ ਭੀਮਾ ਪਹਿਲਵਾਨ ਦੀ ਅਗਵਾਈ ਵਿਚ ਬਾਬਾ ਕਲਵਾ ਜੀ ਸੀਤ ਨਕੋਦਰ ਵਾਲਿਆਂ ਦੀ ਯਾਦ ਵਿਚ ਸ਼ਾਹਕੋਟ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ¢ ਛਿੰਝ ਮੇਲੇ ਵਿੱਚ ਪਹਿਲਵਾਨ ਲਹਿੰਬਰ ਸਿੰਘ ਨਵਾਂ ਪਿੰਡ ਅਕਾਲੀਆਂ ਅਤੇ ਲਾਡੀ ਪਹਿਲਵਾਨ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ¢ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਚੋਟੀ ਦੇ ਮੱਲਾਂ ਨੇ ਆਪਣੀ ਤਾਕਤ ਦੇ ਜÏਹਰ ਵਿਖਾਏ¢ ਪਟਕੇ ਦੀਆਂ ਦੋ ਕੁਸ਼ਤੀਆਂ ਹੋਈਆਂ¢ ਦੂਸਰੇ ਨੰਬਰ ਦੀ ਕੁਸ਼ਤੀ ਵਿੱਚ ਅਲੀ ਸ਼ੰਕਰ ਅਤੇ ਯੁਵਰਾਜ ਚਮਕÏਰ ਸਾਹਿਬ ਦਰਮਿਆਨ ਹੋਈ ਜੋ ਸਮਾਂ ਪੂਰਾ ਹੋਣ 'ਤੇ ਬਰਾਬਰ ਰਹੀ¢ ਪਹਿਲੇ ਨੰਬਰ ਦੀ ਪਟਕੇ ਦੀ ਕੁਸ਼ਤੀ ਯਸ਼ ਪੱਟੀ ਅਤੇ ਸ਼ਰੀਫ ਨਵਾਂ ਪਿੰਡ ਅਕਾਲੀਆਂ ਵਿਚਕਾਰ ਹੋਈ ਜਿਸ ਵਿਚ ਯਸ਼ ਪੱਟੀ ਬਾਜ਼ੀ ਮਾਰ ਗਿਆ¢ ਇਸ ਮÏਕੇ ਹੋਈ ਇੱਕ ਹੋਰ ਦਿਲਚਸਪ ਕੁਸ਼ਤੀ ਵਿਚ ਸੱਦੀ ਨਵਾਂ ਪਿੰਡ ਅਕਾਲੀਆਂ ਨੇ ਅਨੁਜ਼ ਹੁਸ਼ਿਆਰਪੁਰ ਨੂੰ ਚਿੱਤ ਕੀਤਾ¢ ਕੁਸ਼ਤੀਆਂ ਦÏਰਾਨ ਰੈਫ਼ਰੀ ਦੀ ਭੂਮਿਕਾ ਗੁਰਮੀਤ ਸਿੱਧਵਾਂ ਨੇ ਨਿਭਾਈ¢ ਛਿੰਝ ਮੇਲੇ ਦÏਰਾਨ ਦਵਿੰਦਰ ਕਿਲੀ ਅਤੇ ਮੰਗਾ ਅਲੀ ਨੇ ਸ਼ਾਨਦਾਰ ਕੁਮੈਂਟਰੀ ਰਾਹੀਂ ਛਿੰਝ ਮੇਲੇ ਦੀ ਰÏਣਕ ਨੂੰ ਵਧਾਇਆ¢ ਇਸ ਮÏਕੇ ਪਹਿਲਵਾਨ ਲਹਿੰਬਰ ਸਿੰਘ ਨੇ ਸੰਬੋਧਨ ਕਰਦਿਆਂ ਪਹਿਲਵਾਨੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਸੇਠ ਬੈਜਨਾਥ, ਹਰਪਾਲ ਸਿੰਘ ਮੈਸਨ, ਬੂਟਾ ਸਿੰਘ ਕੋਟਲੀ, ਸੋਨੂੰ ਵਿੱਗ, ਗੁਰਦੇਵ ਸਿੰਘ ਮੀਏਾਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਮਸ਼ੇਰ 'ਚ ਬਾਇਓ ਸੀ.ਐਨ.ਜੀ. ਗੈਸ ਪਲਾਂਟ ਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮਲਸੀਆਂ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।