07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਲਸੀਆਂ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 27-12-2025
ਮਲਸੀਆਂ, 26 ਦਸੰਬਰ (ਸੁਖਦੀਪ ਸਿੰਘ)-ਬਾਬਾ ਅਰਸ਼ਾਦ ਮਸੀਹ ਦੇ ਗ੍ਰਹਿ ਮਲਸੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੀਬੀ ਕਮਲੇਸ਼ ਦੀ ਅਗਵਾਈ 'ਚ ਕਿ੍ਸਮਸ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਸੀ.ਐਨ.ਆਈ. ਚਰਚ ਸ਼ਾਹਕੋਟ ਦੇ ਪਾਸਟਰ ਜੌਰਜ ਮਸੀਹ ਨੇ ਪ੍ਰਭੂ ਦੀ ਬੰਦਗੀ ਕੀਤੀ | ਸਮਾਗਮ ਦੌਰਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਤਰਫ਼ੋਂ ਪੀ.ਏ. ਸੁਖਦੀਪ ਸਿੰਘ ਸੋਨੂੰ ਕੰਗ, ਰਜੇਸ਼ ਅਗਰਵਾਲ ਅਤੇ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ | ਸੰਗਤਾਂ ਨੇ ਮਿਲ ਕੇ ਪ੍ਰਭੂ ਯਿਸੂ ਮਸੀਹ ਦੇ ਭਜਨਾ ਦਾ ਗੁਨਗਾਣ ਕੀਤਾ | ਬਾਬਾ ਅਰਸ਼ਾਦ ਮਸੀਹ ਦੀ ਬਰਸੀ ਮੌਕੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ 'ਚ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ | ਪ੍ਰਬੰਧਕਾਂ ਵੱਲੋਂ ਮਹਿਮਾਨਾਂ ਤੇ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਖ਼ੀਰ 'ਚ ਬੀਬੀ ਕਮਲੇਸ਼ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪਾਸਟਰ ਰੁਬੀਨਾ ਜੌਰਜ, ਸਾਬਕਾ ਸਰਪੰਚ ਹਰਵਿੰਦਰ ਸਿੰਘ ਥਿੰਦ, ਸ਼ਾਮ ਮੱਟੂ, ਅਨਿਲ ਕੁਮਾਰ, ਜ਼ਾਹੁਰ ਮਸੀਹ, ਦੀਪੂ ਸੈਦਪੁਰੀ, ਜਗਦੀਪ ਮਸੀਹ, ਕਪਰੈਲ ਮਸੀਹ, ਰਜਨੀ, ਅੰਜਲੀਨਾ ਕਪਰੈਲ, ਰਾਜ ਕੁਮਾਰੀ, ਪਾਸਟਰ ਸਿਮਰਜੀਤ, ਸਰੋਜ ਆਦਿ ਸਮੇਤ ਵੱਡੀ ਗਿਣਤੀ 'ਚ ਮਸੀਹ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਯਸ਼ ਪੱਟੀ ਨੇ ਜਿੱਤੀ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।