25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕ੍ਰਿਸਮਸ ਸੰਬੰਧੀ ਪਿੰਡ ਫੋਲੜੀਵਾਲ ਵਿਖੇ ਸ਼ੋਭਾ ਯਾਤਰਾ ਸਜਾਈ <br/>

ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਕ੍ਰਿਸਮਸ ਸੰਬੰਧੀ ਪਾਸਟਰ ਡੈਨੀਅਲ ਸਿੱਧੂ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਸਜਾਈ ਗਈ | ਇਸ ਸੰਬੰਧੀ ਮਸੀਹੀ ਭਾਈਚਾਰੇ ਦੇ ਪ੍ਰਮੁੱਖ ਆਗੂ ਸੂਰਜ ਮਸੀਹ ਸਾਬਕਾ ਸਰਪੰਚ ਪਿੰਡ ਫੋਲੜੀਵਾਲ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾ 'ਚ ਵੱਖ-ਵੱਖ ਗਿਰਜਾਘਰਾਂ ਦੇ ਪਾਸਟਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ਼ਰਧਾਲੂਆਂ ਨੇ ਪ੍ਰਾਥਨਾ ਸਭਾ 'ਚ ਹਿੱਸਾ ਲਿਆ ਤੇ ਪ੍ਰਭੂ ਯਿਸੂ ਮਸੀਹ ਦੀ ਉਸਤਤ 'ਚ ਭਜਨ ਗਾਇਨ ਕੀਤੇ | ਇਸ ਮੌਕੇ ਪਾਸਟਰ ਡੈਨੀਅਲ ਸਿੱਧੂ ਨੇ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਪ੍ਰਾਥਨਾ ਕੀਤੀ | ਇਸ ਮੌਕੇ ਪਾਸਟਰ ਅਸ਼ੋਕ, ਪਾਸਟਰ ਜਸਵੀਰ, ਪਾਸਟਰ ਹਨੂਕ, ਪਾਸਟਰ ਪ੍ਰੇਮ, ਪਾਸਟਰ ਜੌਹਨ ਸਟੀਫਨ, ਰਵੀ ਮਸੀਹ, ਲੌਰੈਂਸ ਮਸੀਹ, ਰਵੀ ਸਾਦ, ਸੈਮੁਅਲ ਮਸੀਹ, ਡਿਕਸਨ ਮਸੀਹ, ਸੁਮਨ, ਸਾਬਕਾ ਸਰਪੰਚ ਨੈਥੇਨੀਅਲ ਜੀਤਾ, ਸੈਮਸਨ ਮਸੀਹ, ਡਾ. ਤਰਸੇਮ ਮਸੀਹ, ਪੰਚ ਫਰੀਡਾ, ਰਾਜਨ ਮਸੀਹ, ਪੰਚ ਅਰਥਲ ਤੇ ਪੰਚ ਸੰਨੀ ਆਦਿ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |

ਪਿਛਲੀ ਖ਼ਬਰ LIVE :ਸ਼ਹੀਦਾਂ ਦੀ ਪਵਿੱਤਰ ਧਰਤੀ Gurdwara Sri Fatehgarh Sahib ਤੋਂ Gurbani Kirtan ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਸਕੂਲਾਂ 'ਚ ਗੈਰ-ਕਾਨੂੰਨੀ ਪ੍ਰਧਾਨਗੀ 'ਤੇ ਤੁਰੰਤ ਰੋਕ ਲਗਾਈ ਜਾਵੇ-ਅੰਗਦ ਦੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।