24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ. ਟੀ. ਗਰੁੱਪ ਵਲੋਂ ਕਵੀਸ਼ਰੀ ਸਮਾਗਮ

ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਸ਼ਾਹਪੁਰ ਕੈਂਪਸ 'ਚ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਵਿਸ਼ਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਕਵਿਸ਼ਰੀ ਪ੍ਰਸਤੁਤੀਆਂ ਰਾਹੀਂ ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਸਿੱਖ ਇਤਿਹਾਸ ਦੇ ਗÏਰਵਸ਼ਾਲੀ ਪ੍ਰਸੰਗਾਂ ਨੂੰ ਬਿਆਨ ਕਰਦਿਆਂ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਤਮਿਕ ਦਿ੍ੜਤਾ ਨੂੰ ਉਜਾਗਰ ਕੀਤਾ | ਕਵਿਸ਼ਰੀ ਸਮਾਗਮ ਤੋਂ ਬਾਅਦ ਗਤਕਾ ਦੀਆਂ ਪ੍ਰਸਤੁਤੀਆਂ ਹੋਈਆਂ, ਜਿਨ੍ਹਾਂ 'ਚ ਸਿੱਖਾਂ ਦੀ ਪਰੰਪਰਾਗਤ ਯੁੱਧ ਕਲਾ ਰਾਹੀਂ ਅਨੁਸ਼ਾਸਨ, ਸਵੈ-ਰੱਖਿਆ ਅਤੇ ਆਤਮਿਕ ਦਿ੍ੜਤਾ ਦਾ ਬਾਖੂਬੀ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡਾਇਰੈਕਟਰ ਆਫ਼ ਕੈਂਪਸ ਡਾ. ਸ਼ਿਵ ਕੁਮਾਰ, ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਸ਼ਾਹਪੁਰ ਕੈਂਪਸ ਅਤੇ ਸੀਟੀ ਯੂਨੀਵਰਸਿਟੀ ਦੇ ਡੀਐਸਡਬਲਿਊ ਡਾ. ਅਰਜਨ ਸਿੰਘ ਅਤੇ ਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਕਰੰਟ ਡਿਊਟੀ ਚਾਰਜ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ, ਨਿਗਮ 'ਚ ਸਾਰੇ ਸੀ.ਡੀ.ਸੀ. ਚਾਰਜ ਵਾਪਸ ਲੈਣ ਦੀ ਹਦਾਇਤ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਲਨ ਸਕੂਲ 'ਚ ਮਨਾਇਆ ਕ੍ਰਿਸਮਸ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।