24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਰੰਟ ਡਿਊਟੀ ਚਾਰਜ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ, ਨਿਗਮ 'ਚ ਸਾਰੇ ਸੀ.ਡੀ.ਸੀ. ਚਾਰਜ ਵਾਪਸ ਲੈਣ ਦੀ ਹਦਾਇਤ

ਅਜੀਤ ਡੈਸਕ 25-12-2025
ਜਲੰਧਰ 24 ਦਸੰਬਰ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਕਰੰਟ ਡਿਊਟੀ ਚਾਰਜ ਦੇ ਮਾਮਲੇ 'ਚ ਹਦਾਇਤ ਜਾਰੀ ਕੀਤੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਕਰੰਟ ਡਿਊਟੀ ਚਾਰਜ ਦਿੱਤੇ ਹੋਏ ਹਨ ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ¢ ਸਰਕਾਰ ਦੀ ਆਈ ਨਵੀਂ ਹਦਾਇਤ ਤੋਂ ਬਾਅਦ ਨਗਰ ਨਿਗਮ ਵਿਚ ਵੀ ਕਾਫੀ ਹਲਚਲ ਪਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਨਗਰ ਨਿਗਮ 'ਚ ਕਈ ਕਰਮਚਾਰੀਆਂ ਨੂੰ ਕਰੰਟ ਡਿਊਟੀ ਚਾਰਜ ਦਿੱਤੇ ਹੋਏ ਸਨ ¢ ਕਈ ਕਰਮਚਾਰੀਆਂ ਦੇ ਹੇਠਲੇ ਅਹੁਦੇ ਸਨ ਪਰ ਉਨ੍ਹਾਂ ਨੂੰ ਕਰੰਟ ਡਿਊਟੀ ਚਾਰਜ ਦੇ ਕੇ ਵੱਡੇ ਅਹੁਦੇ ਵੀ ਸÏਾਪੇ ਗਏ ਸਨ¢ ਸਥਾਨਕ ਸਰਕਾਰਾਂ ਵਿਭਾਗ ਦੀ ਹਦਾਇਤ ਮੁਤਾਬਕ ਨਗਰ ਨਿਗਮ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ, ਕਰਮਚਾਰੀ ਨੂੰ ਕਰੰਟ ਡਿਊਟੀ ਚਾਰਜ ਹਾਲੇ ਵੀ ਦਿੱਤਾ ਹੋਇਆ ਹੈ ਤਾਂ ਇਹ ਚਾਰਜ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ¢ ਇਸ ਦੇ ਨਾਲ ਹੀ ਨਿਗਮ ਅਧਿਕਾਰੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਅਧਿਕਾਰੀ, ਕਰਮਚਾਰੀ ਨੂੰ ਕਰੰਟ ਡਿਊਟੀ ਦਾ ਚਾਰਜ ਨਾ ਦੇਣ ਲਈ ਕਿਹਾ ਗਿਆ ਹੈ ¢ ਪ੍ਰਸੋਨਲ ਵਿਭਾਗ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਜੇਕਰ ਕੋਈ ਕੁਤਾਹੀ ਸਰਕਾਰ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਸੰਬਿੰਧਤ ਅਧਿਕਾਰੀ, ਕਰਮਚਾਰੀ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ¢ ਹਦਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਜੇਕਰ ਕਰੰਟ ਡਿਊਟੀ ਚਾਰਜ ਦੇਣ ਕਰਕੇ ਕੋਈ ਅਦਾਲਤੀ ਕੇਸ, ਸਿਕਾਇਤ ਪ੍ਰਾਪਤ ਹੁੰਦਾ ਹੈ ਜਾਂ ਵਿੱਤੀ ਲਾਭ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਕੇਸ ਵਿੱਚ ਸਥਾਨਕ ਸਰਕਾਰ ਵਿਭਾਗ, ਸਲਾਹ, ਵਿੱਤੀ ਸਹਾਇਤਾਂ ਦੇਣ ਵਿੱਚ ਅਸਮਰੱਥ ਹੋਵੇਗਾ
ਪਿਛਲੀ ਖ਼ਬਰ ਦਿਨ-ਰਾਤ ਕਈ ਸਟਰੀਟ ਲਾਈਟਾਂ ਜਗਣ ਨਾਲ ਨਿਗਮ ਦਾ ਨਹੀਂ ਘਟ ਰਿਹਾ ਬਿਜਲੀ ਦਾ ਬਿੱਲ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ. ਟੀ. ਗਰੁੱਪ ਵਲੋਂ ਕਵੀਸ਼ਰੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।