06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਾਈਾ ਹਾਕੀ ਅਕੈਡਮੀ, ਰੁੜਕੇਲਾ ਤੇ ਸੁਰਜੀਤ ਹਾਕੀ ਅਕੈਡਮੀ ਵਲੋਂ ਜਿੱਤਾਂ ਦਰਜ 19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ

ਪਹਿਲਾ ਮੈਚ ਪੂਲ ਏ: ਐਸ. ਜੀ. ਪੀ. ਸੀ. ਹਾਕੀ ਅਕੈਡਮੀ ਅੰਮਿ੍ਤਸਰ ਬਨਾਮ ਘੁੰਮਣ ਹੀਰਾ ਰਾਈਜ਼ਰ ਹਾਕੀ ਅਕੈਡਮੀ ਦਿੱਲੀ ਸਵੇਰੇ 9:30 ਵਜੇ ਦੂਜਾ ਮੈਚ ਪੂਲ ਡੀ ਨਾਮਧਾਰੀ ਸਪੋਰਟਸ ਅਕੈਡਮੀ ਬਨਾਮ ਹਾਕੀ ਹਿਮਾਚਲ ਅਕੈਡਮੀ ਸਵੇਰੇ 11:30 ਵਜੇ ਤੀਜਾ ਮੈਚ ਪੂਲ ਏ ਸਾਈਾ ਐਨ. ਸੀ. ਓ. ਈ. ਇੰਫਾਲ ਬਨਾਮ ਰਾਊਾਡ ਗਲਾਸ ਹਾਕੀ ਅਕੈਡਮੀ ਮੁਹਾਲੀ ਦੁਪਹਿਰ 1:30 ਵਜੇ ਚੌਥਾ ਮੈਚ ਪੂਲ ਡੀ ਬੁਆਏਜ ਹੋਸਟਲ ਲਖਨਊ ਬਨਾਮ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੁਪਹਿਰ 3 ਵਜੇ | <br/> 19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਪਦਮਸ੍ਰੀ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇ 08-12-2025
ਜਲੰਧਰ, 7 ਦਸੰਬਰ (ਡਾ. ਜਤਿੰਦਰ ਸਾਬੀ)-19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਲੜਕੇ ਹਾਕੀ ਟੂਰਨਾਮੈਂਟ ਐਤਵਾਰ ਨੂੰ ਸ਼ੁਰੂ ਹੋਇਆ | ਮੁੱਖ ਮਹਿਮਾਨ ਦੇ ਰੂਪ 'ਚ ਪਦਮਸ੍ਰੀ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਗੈਸਟ ਆਫ਼ ਆਨਰ ਡਾ. ਰਾਜੇਸ਼ ਕੁਮਾਰ ਪਿ੍ੰਸੀਪਲ ਡੀ. ਏ. ਵੀ. ਕਾਲਜ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ | ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਕੁਲ ਚਾਰ ਮੈਚ ਖੇਡੇ ਗਏ | ਲੀਗ-ਅਧਾਰਤ ਟੂਰਨਾਮੈਂਟ ਦਾ ਪਹਿਲਾ ਮੈਚ ਸਵੇਰੇ 9:30 ਵਜੇ ਪੂਲ ਸੀ ਵਿਚ ਸ਼ੁਰੂ ਹੋਇਆ | ਸਾਈਾ ਹਾਕੀ ਅਕੈਡਮੀ ਰੁੜਕੇਲਾ ਨੇ ਜਰਖੜ ਹਾਕੀ ਅਕੈਡਮੀ ਨੂੰ 3-2 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸੇਲ ਹਾਕੀ ਅਕੈਡਮੀ ਦੇ ਖਿਡਾਰੀ ਰੋਹਿਤ ਏਕਾ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ | ਪੂਲ ਬੀ ਵਿਚ ਦੂਜਾ ਮੈਚ ਆਰਮੀ ਬੁਆਏਜ਼ ਸਪੋਰਟਸ ਕੰਪਨੀ, ਬੇਂਗਲੋਰੂ ਅਤੇ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਵਿਚਕਾਰ ਖੇਡਿਆ ਗਿਆ | ਦੋਵੇਂ ਟੀਮਾਂ 3-3 ਨਾਲ ਬਰਾਬਰ ਰਹੀਆਂ | ਆਰਮੀ ਬੁਆਏਜ਼ ਦੇ ਅਰਜੁਨ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ | ਪਹਿਲੇ ਦਿਨ ਪੂਲ ਸੀ ਦੇ ਤੀਜੇ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਨੇ ਹਰਿਆਣਾ ਦੇ ਸੋਨੀਪਤ ਸਾਈਾ ਐਨ. ਸੀ. ਓ. ਈ. ਨੂੰ 4-1 ਨਾਲ ਹਰਾਇਆ | ਸੁਰਜੀਤ ਹਾਕੀ ਅਕੈਡਮੀ ਦੇ ਮਨਦੀਪ ਸਿੰਘ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | ਦਿਨ ਦਾ ਚÏਥਾ ਮੈਚ, ਜੋ ਪੂਲ ਬੀ ਵਿਚ ਓਡੀਸ਼ਾ ਨੇਵਲ ਟਾਟਾ ਹਾਈ ਪਰਫਾਰਮੈਂਸ ਸੈਂਟਰ ਤੇ ਸਾਈ ਐਨਸੀਓਈ ਲਖਨਊ ਵਿਚਕਾਰ ਖੇਡਿਆ, ਗੋਲ ਰਹਿਤ ਡਰਾਅ ਵਿਚ ਖਤਮ ਹੋਇਆ | ਓਡੀਸ਼ਾ ਨੇਵਲ ਟਾਟਾ ਟੀਮ ਦੇ ਦੀਪਕ ਪ੍ਰਧਾਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਚਾਂ ਦÏਰਾਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਉਣ ਲਈ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਹਨ | ਇਸ ਮÏਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਗੁਰਪ੍ਰੀਤ ਸਿੰਘ ਕਪੂਰ, ਗੁਰਵਿੰਦਰ ਸਿੰਘ ਕਪੂਰ, ਦਮਨਜੀਤ ਸਿੰਘ, ਰਵਿੰਦਰਪਾਲ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਇੰਦਰਮੋਹਨ ਸਿੰਘ, ਮੁਖਬੈਨ ਸਿੰਘ ਓਲੰਪੀਅਨ, ਦਲਜੀਤ ਸਿੰਘ ਕੁਮਾਰ ਇੰਟਰਨੈਸ਼ਨਲ, ਜਗਦੀਪ ਸਿੰਘ ਓਲੰਪੀਅਨ, ਜਗਦੀਪ ਸਿੰਘ ਓਲੰਪੀਅਨ, ਰਾਮ ਸ਼ਰਨ, ਪਰਮਿੰਦਰ ਸਿੰਘ, ਮਨਦੀਪ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਰਾਏਪੁਰ, ਹਰਿੰਦਰ ਸਿੰਘ ਸੰਘਾ, ਜੋਗਿੰਦਰ ਸਿੰਘ ਸੇਵਾਮੁਕਤ ਐਸ. ਡੀ. ਓ., ਦਵਿੰਦਰ ਸਿੰਘ ਕਾਰਜਕਾਰੀ, ਸਤਪਾਲ ਸਿੰਘ ਮੁਨਸ਼ੀ, ਅਵਤਾਰ ਸਿੰਘ ਹਾਕੀ ਕੋਚ, ਬਿਕਰਮਜੀਤ ਸਿੰਘ, ਜਗਜੀਤ ਸਿੰਘ, ਮਹਾਂਬੀਰ ਸਿੰਘ, ਧਰਮਪਾਲ ਸਿੰਘ, ਡਾ. ਅਜੈ ਸਿੰਘ ਸ਼ਰਮਾ, ਹਰਪ੍ਰੀਤ ਕੁਮਾਰ, ਹਰਪ੍ਰੀਤ ਸਿੰਘ, ਡਾ. ਲਕਸ਼ੈ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਜਲੰਧਰ ਗਰੁੱਪ ਹੈੱਡਕੁਆਰਟਰ ਦੀਆਂ 8 ਯੂਨਿਟਾਂ ਦੇ ਪੀ. ਆਈ. ਸਟਾਫ ਤੇ ਜੀ. ਸੀ. ਆਈ. ਨੇ ਐਨ. ਸੀ. ਸੀ. ਡਰੋਨ ਸਿਖਲਾਈ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।