27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

3 ਨੌਸਰਬਾਜ਼ਾਂ ਨੇ ਡਾਕਟਰ ਨਾਲ ਮਾਰੀ 11 ਹਜ਼ਾਰ ਦੀ ਠੱਗੀ

ਅਜੀਤ ਡੈਸਕ 03-12-2025
ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਬੈਂਕ ਇਨਕਲੇਵ 'ਚ ਰਹਿੰਦੇ ਇਕ ਡਾਕਟਰ ਨਾਲ ਠੱਗੀ ਮਾਰ ਕੇ 3 ਨੌਸਰਬਾਜ਼ 11 ਹਜ਼ਾਰ ਰੁਪਏ ਲੈ ਗਏ | ਪੀੜਤ ਡਾ. ਆਈ.ਐੱਸ. ਭਾਟੀਆ ਨੇ ਜਾਣਕਾਰੀ ਦਿੱਤੀ ਕਿ ਐਤਵਾਰ ਦੀ ਸਵੇਰ ਕਰੀਬ 10.50 ਵਜੇ ਉਹ ਆਪਣੇ ਕਿਸੇ ਕੰਮ ਤੋਂ ਘਰ ਪਰਤਿਆ ਸੀ | ਜਦੋਂ ਉਸ ਨੇ ਘਰ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਅਤੇ ਉਹ ਕਾਰ 'ਚੋਂ ਉਤਰ ਕੇ ਘਰ ਅੰਦਰ ਦਾਖ਼ਲ ਹੋਣ ਲੱਗਾ, ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਸ ਦੇ ਕੋਲ ਆਏ, ਜਿਨ੍ਹਾਂ ਉਸ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਬੁਲਾਇਆ ਅਤੇ ਗਲੀ 'ਚ ਸੀਵਰੇਜ ਦੀ ਸਫ਼ਾਈ ਕਰਨ ਆਏ ਵਿਅਕਤੀਆਂ ਸੰਬੰਧੀ ਪੁੱਛਿਆ, ਹਾਲੇ ਉਹ ਗੱਲ ਹੀ ਕਰ ਰਿਹਾ ਸੀ ਕਿ ਮੋਟਰਸਾਈਕਲ ਚਾਲਕ ਸਫ਼ਾਈ ਕਰਨ ਵਾਲਿਆਂ ਦੀ ਭਾਲ ਕਰਨ ਦੇ ਬਹਾਨੇ ਨਾਲ ਵਾਲੀ ਗਲੀ 'ਚ ਚਲਾ ਗਿਆ ਅਤੇ ਉੱਥੇ ਖੜ੍ਹੇ ਉਸ ਦੇ ਸਾਥੀ ਨੇ ਪਾਣੀ ਮੰਗਿਆ, ਜਦੋਂ ਉਹ ਘਰ ਦੇ ਅੰਦਰੋਂ ਪਾਣੀ ਲੈ ਕੇ ਬਾਹਰ ਆਇਆ, ਤਾਂ ਬਾਹਰ ਖੜ੍ਹੇ ਵਿਅਕਤੀ ਦੇ ਕੋਲ ਇਕ ਹੋਰ ਵਿਅਕਤੀ ਖੜ੍ਹਾ ਸੀ, ਜਿਸ ਦੇ ਮੋਢੇ 'ਤੇ ਆਕਰਸ਼ਕ ਚੱਦਰਾਂ ਰੱਖੀਆਂ ਹੋਈਆਂ ਸਨ | ਜਦੋਂ ਉਸ ਨੇ ਵਿਅਕਤੀ ਨੂੰ ਪਾਣੀ ਪਿਲਾਇਆ, ਤਾਂ ਇਸ ਦੌਰਾਨ ਚੱਦਰਾਂ ਵਾਲਾ ਉਸ ਨਾਲ ਸੌਦਾ ਕਰ ਰਿਹਾ ਸੀ | ਉਹ ਉਸ ਵਿਅਕਤੀ ਨੂੰ ਉਕਸਾ ਰਿਹਾ ਸੀ ਕਿ ਜੇਕਰ ਉਸ ਕੋਲ 11 ਹਜ਼ਾਰ ਰੁਪਏ ਹਨ, ਤਾਂ ਉਹ ਸਾਰੀਆਂ ਚੱਦਰਾਂ (ਜੋ ਦੇਖਣ 'ਚ ਬਹੁਤ ਸਾਰੀਆਂ ਲੱਗ ਰਹੀਆਂ ਸਨ), ਉਸ ਨੂੰ ਦੇ ਦੇਵੇਗਾ | ਚੱਦਰਾਂ ਵੇਚਣ ਵਾਲਾ ਖਰੀਦਦਾਰ ਨੂੰ ਨੀਵਾਂ ਦਿਖਾ ਰਿਹਾ ਸੀ ਅਤੇ ਆਖ ਰਿਹਾ ਸੀ ਕਿ ਤੇਰੀ ਔਕਾਤ ਹੀ ਨਹੀਂ ਹੈ ਕਿ ਤੂੰ 11 ਹਜ਼ਾਰ ਰੁਪਏ ਖ਼ਰਚ ਕਰ ਸਕੇ | ਡਾ. ਭਾਟੀਆ ਨੇ ਕਿਹਾ ਕਿ ਇਕ ਵਿਅਕਤੀ ਵਲੋਂ ਦੂਸਰੇ ਦਾ ਨਰਾਦਰ ਹੁੰਦਾ ਦੇਖ, ਉਨ੍ਹਾਂ ਚੱਦਰਾਂ ਲੈਣ ਲਈ ਆਪਣੇ ਕੋਲੋਂ 11 ਹਜ਼ਾਰ ਦੇਣ ਦੀ ਪੇਸ਼ਕਸ਼ ਕਰ ਦਿੱਤੀ, ਜਦਕਿ ਵਪਾਰੀ ਨਾਲ ਸੌਦਾ ਕਰ ਰਿਹਾ ਵਿਅਕਤੀ ਆਖ ਰਿਹਾ ਸੀ ਕਿ ਉਸ ਕੋਲ ਕੇਵਲ 3 ਹਜ਼ਾਰ ਰੁਪਏ ਹਨ ਅਤੇ ਬਾਕੀ ਪੈਸੇ ਉਹ ਆਪਣੇ ਏ.ਟੀ.ਐੱਮ. 'ਚ ਕੱਢਵਾ ਕੇ ਦੇ ਦਿੰਦਾ ਹੈ | ਡਾ. ਭਾਟੀਆ ਦਾ ਕਹਿਣਾ ਹੈ ਕਿ ਉਨ੍ਹਾਂ ਵਿਅਕਤੀਆਂ ਨੇ ਆਪਸੀ ਮਿਲੀ-ਭੁਗਤ ਨਾਲ ਅਜਿਹਾ ਮਾਹੌਲ ਸਿਰਜਿਆ ਕਿ ਉਨ੍ਹਾਂ ਕੋਲੋਂ 11 ਹਜ਼ਾਰ ਰੁਪਏ ਵੀ ਲੈ ਲਏ ਅਤੇ ਉਸ ਬਦਲੇ ਦਿੱਤੀਆਂ ਗਈਆਂ, ਚੱਦਰਾਂ ਵੀ ਕੇਵਲ 5 ਹੀ ਨਿਕਲੀਆਂ, ਜਿਨ੍ਹਾਂ ਲਈ 11 ਹਜ਼ਾਰ ਦੀ ਕੀਮਤ ਵਾਜਬ ਨਾ ਹੋ ਕੇ ਬਹੁਤ ਜ਼ਿਆਦਾ ਸੀ | ਆਪਣੇ ਨਾਲ ਹੋਈ ਠੱਗੀ ਸੰਬੰਧੀ ਉਨ੍ਹਾਂ ਵਲੋਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਠੰਢ ਵਧਣ ਕਰਕੇ ਨਿਗਮ ਵਲੋਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਬੰਦ ਅਗਲੀ ਖ਼ਬਰ ਟਰੱਕ ਵਲੋਂ ਮਾਰੀ ਟੱਕਰ ਨਾਲ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।