27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਟਰੱਕ ਵਲੋਂ ਮਾਰੀ ਟੱਕਰ ਨਾਲ ਔਰਤ ਦੀ ਮੌਤ

ਅਜੀਤ ਡੈਸਕ 03-12-2025
ਫਿਲੌਰ, 2 ਦਸੰਬਰ (ਵਿਪਨ ਗੈਰੀ)-ਫਿਲੌਰ ਤੋਂ ਨਗਰ, ਨਵਾਂ ਸ਼ਹਿਰ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੀ ਸੜਕ 'ਤੇ ਅੱਜ ਇੱਕ ਟਰੱਕ ਵਲੋਂ ਮਾਰੀ ਟੱਕਰ ਨਾਲ ਪਿੰਡ ਇੰਦਰਾ ਕਾਲੋਨੀ ਦੀ ਇੱਕ 40 ਸਾਲਾ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਜਿਸ ਮਗਰੋਂ ਲੋਕਾਂ ਨੇ ਸੜਕ 'ਤੇ ਔਰਤ ਦੀ ਲਾਸ਼ ਰੱਖ ਕੇ ਰੋਡ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਜਿਸ ਕਾਰਨ ਰਸਤਾ ਬੰਦ ਹੋਣ ਨਾਲ ਕਈ ਘੰਟੇ ਜਾਮ ਲੱਗਾ ਰਿਹਾ | ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਵਜ੍ਹਾ ਨਾਲ ਇਸ ਔਰਤ ਨੂੰ ਆਪਣੀ ਜਾਨ ਗਵਾਉਣੀ ਪਈ | ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 50 ਦਿਨਾਂ ਤੋਂ ਪ੍ਰਸ਼ਾਸਨ ਦੀਆਂ ਮਿੰਨਤਾਂ ਤਰਲੇ ਕਰ ਰਹੇ ਹਨ, ਕਿ ਉਨ੍ਹਾਂ ਦੇ ਪਿੰਡ 'ਚੋਂ ਗੁਜ਼ਰਦੀ ਸੜਕ 'ਤੇ ਖੜ੍ਹੇ ਪਾਣੀ ਦਾ ਨਿਕਾਸ ਕੀਤਾ ਜਾਵੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਅੱਜ ਇਹ ਭਾਣਾ ਵਰਤ ਗਿਆ | ਇਸ ਤੋਂ ਇਲਾਵਾ ਇੰਦਰਾ ਕਾਲੋਨੀ ਦੇ ਸਰਪੰਚ ਚਰਨਜੀਤ ਨੇ ਦੱਸਿਆ ਕਿ ਮਿ੍ਤਕ ਉਨ੍ਹਾਂ ਦੇ ਪਿੰਡ ਦੀ ਵਿਧਵਾ ਔਰਤ ਪਰਮਜੀਤ ਕੌਰ ਹੈ ਜੋ ਆਪਣੇ ਪਿੱਛੇ ਕੁਰਲਾਉਂਦੇ ਇਕਲੌਤੇ ਪੁੱਤ ਨੂੰ ਛੱਡ ਗਈ ਹੈ ਜਿਸ ਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕੀ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਹੋਰ ਮੌਤਾਂ ਨਾ ਹੋ ਸਕਣ | ਲੋਕਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਸੜਕ 'ਤੇ ਖੜੇ ਗੰਦੇ ਪਾਣੀ ਲਈ ਨਾਲ ਲੱਗਦੇ ਖੇਤਾਂ ਵਾਲੇ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵਲੋਂ ਪਾਣੀ ਨੂੰ ਰੋਕ ਲਾਉਣ ਲਈ ਸੜਕ 'ਤੇ ਹੀ ਕਰੀਬ 3-3 ਫੁੱਟ ਉੱਚੀ ਮਿੱਟੀ ਦੀ ਵਾੜ ਬਣਾ ਦਿੱਤੀ ਤੇ ਕਈ ਕਿੱਲੋਮੀਟਰ ਤੱਕ ਸੜਕ 'ਤੇ ਫੈਲਿਆ ਪਾਣੀ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ |
ਪਿਛਲੀ ਖ਼ਬਰ 3 ਨੌਸਰਬਾਜ਼ਾਂ ਨੇ ਡਾਕਟਰ ਨਾਲ ਮਾਰੀ 11 ਹਜ਼ਾਰ ਦੀ ਠੱਗੀ ਅਗਲੀ ਖ਼ਬਰ ਨਿਗਮ ਨੇ ਕਾਰਵਾਈ ਕਰ ਕੇ ਕਈ ਥਾਵਾਂ ਤੋਂ ਉਤਾਰੇ ਬੋਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।