27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਨਿਗਮ ਨੇ ਕਾਰਵਾਈ ਕਰ ਕੇ ਕਈ ਥਾਵਾਂ ਤੋਂ ਉਤਾਰੇ ਬੋਰਡ

ਅਜੀਤ ਡੈਸਕ 03-12-2025
ਜਲੰਧਰ, 2 ਦਸੰਬਰ (ਸ਼ਿਵ)- ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਅਗਵਾਈ ਵਿਚ ਸ਼ਹਿਰ ਦੇ ਕਈ ਹਿੱਸਿਆਂ ਵਿਚ ਨਾਜਾਇਜ਼ ਲੱਗੇ ਇਸ਼ਤਿਹਾਰੀ ਬੋਰਡ ਉਤਾਰਨ ਤੋਂ ਬਾਅਦ ਅੱਜ ਵੀ ਨਿਗਮ ਦਫਤਰ ਤੋਂ ਲੈ ਕੇ ਪੀ. ਏ. ਪੀ. ਚੌਕ ਤੱਕ ਲੱਗੇ ਸਾਰੇ ਬੋਰਡਾਂ ਨੂੰ ਹਟਾਇਆ ਗਿਆ | ਬੀਤੇ ਦਿਨੀਂ ਵੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਮਾਡਲ ਟਾਊਨ ਸਮੇਤ ਕਈ ਇਲਾਕਿਆਂ ਵਿਚ ਨਾਜਾਇਜ਼ ਲੱਗੇ 50 ਦੇ ਕਰੀਬ ਬੋਰਡ ਉਤਾਰੇ ਸਨ ਜਿਹੜੇ ਕਿ ਲੰਬੇ ਸਮੇਂ ਤੋਂ ਇਹ ਬੋਰਡ ਲਗਾਏ ਗਏ ਸਨ | ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦਾ ਕਹਿਣਾ ਸੀ ਕਿ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਦਾਇਤ 'ਤੇ ਨਾਜਾਇਜ਼ ਲੱਗੇ ਬੋਰਡਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ | ਸ. ਮਿੱਠੂ ਨੇ ਕੰਪਨੀਆਂ ਤੇ ਹੋਰਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਦੇ ਨਾਜਾਇਜ਼ ਬੋਰਡ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਹੋਣਗੇ ਤੇ ਜੇਕਰ ਇਸ ਤਰ੍ਹਾਂ ਦੇ ਬੋਰਡ ਲਗਾਏ ਜਾਂਦੇ ਹਨ ਤਾਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਟਰੱਕ ਵਲੋਂ ਮਾਰੀ ਟੱਕਰ ਨਾਲ ਔਰਤ ਦੀ ਮੌਤ ਅਗਲੀ ਖ਼ਬਰ ਫ਼ਿਰੋਜ਼ਪੁਰ ਡਵੀਜ਼ਨ ਦੀਆਂ 8 ਯਾਤਰੀ ਰੇਲ ਗੱਡੀਆਂ ਅਸਥਾਈ ਰੂਪ 'ਚ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।