ਲੋਹੀਆਂ ਖਾਸ, 2 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਅਧਿਆਪਕ ਬੱਚਿਆਂ ਲਈ ਗਿਆਨ, ਹੁਨਰ ਅਤੇ ਚੰਗੇ ਸੰਸਕਾਰ ਸਿਖਾ ਕੇ ਉਸ ਦੀ ਜ਼ਿੰਦਗੀ ਸੰਵਾਰਦਾ ਹੈ, ਉਹ ਸਿਰਫ਼ ਪਾਠ ਹੀ ਨਹੀਂ ਪੜਾਉਂਦਾ ਸਗੋਂ ਸਹੀ ਦਿਸ਼ਾ ਦਿਖਾ ਕੇ ਉਨਾਂ ਦਾ ਅਜਿਹਾ ਚਰਿੱਤਰ ਨਿਰਮਾਣ ਕਰਦਾ ਹੈ, ਜਿਸ ਨਾਲ ਉਨਾਂ ਵਿੱਚ ਆਤਮ ਵਿਸ਼ਵਾਸ ਆਏ ਅਤੇ ਭਵਿੱਖ ਵਿੱਚ ਹਰ ਤਰਾਂ ਦੀਆਂ ਚੁਣÏਤੀਆਂ ਦਾ ਮੁਕਾਬਲਾ ਕਰਦੇ ਹੋਏ ਸਮਾਜ ਵਿੱਚ ਵਿਚਰਨ ਦੇ ਕਾਬਿਲ ਹੋਣ | ¢ਇਨਾਂ ਸ਼ਬਦਾਂ ਦਾ ਪ੍ਰਗਟਾਵਾ ਫੁਲਵਾੜੀ ਸਕੂਲ ਦੇ ਮੈਨੇਜਰ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਦੀ ਜਲੰਧਰ ਜਿਲੇ ਦੀ ਕÏਰ ਕਮੇਟੀ ਮੈਂਬਰ ਜਗੀਰ ਜੋਸਣ ਨੇ ਫੁਲਵਾੜੀ ਸਕੂਲ ਦੇ ਅਧਿਆਪਕ ਸ਼੍ਰੀ ਰਮੇਸ਼ ਕੁਮਾਰ ਸ਼ਰਮਾ ਦੇ ਫੈਪ ਵੱਲੋਂ ਬੈਸਟ ਟੀਚਰ ਅਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਦੇ ਪੁੱਜਣ ਤੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਖੇ ਕੀਤਾ ਗਿਆ¢ | ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਹਰ ਸਾਲ ਵੱਖ-ਵੱਖ ਵਰਗਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ, ਪਿ੍ੰਸੀਪਲ ਅਤੇ ਵਿਦਿਆਰਥੀਆਂ ਨੂੰ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਦਾ ਹੈ¢ | ਇਸ ਵਾਰ ਦਾ ਸਮਾਗਮ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਅਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ ਯੂਨੀਵਰਸਿਟੀ, ਹਰਿਆਣਾ ਦੇ ਗਵਰਨਰ ਪ੍ਰੋ. ਆਸ਼ਿਸ਼ ਕੁਮਾਰ ਘੋਸ਼, ਸੀ. ਆਈ. ਐਸ. ਸੀ.ਈ ਬੋਰਡ ਦੇ ਸਾਬਕਾ ਚੇਅਰਮੈਨ ਡਾ. ਜੀ ਇਮੈਨੂਅਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ ਹੁਰਾਂ ਨੇ ਸ਼ਿਰਕਤ ਕੀਤੀ¢ਅਤੇ ਜਿਨ੍ਹਾਂ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ | ਫੁਲਵਾੜੀ ਸਕੂਲ ਲੋਹੀਆਂ ਵਿੱਚ ਹੋਏ ਸਨਮਾਨ ਸਮਾਰੋਹ ਵਿਖੇ ਸਕੂਲ ਦੇ ਪਿ੍ੰਸੀਪਲ ਲਖਵੀਰ ਸਿੰਘ, ਮੈਡਮ ਹਰਪ੍ਰੀਤ ਕÏਰ, ਮੈਡਮ ਰਮਿੰਦਰ ਕÏਰ, ਸ. ਰਣਜੀਤ ਸਿੰਘ ਸਮੂਹ ਸਟਾਫ਼ ਮੈਂਬਰ, ਵਿਦਿਆਰਥੀ ਅਤੇ ਸਕੂਲ ਦੀ ਡਾਇਰੈਕਟਰ ਮੈਡਮ ਗੁਰਬਖ਼ਸ਼ ਕÏਰ ਜੋਸਣ ਹਾਜ਼ਰ ਸਨ |