ਨਹੀਂ ਰਹੇ ਅਕਾਲੀ-ਟਕਸਾਲੀ ਆਗੂ ਜਥੇਦਾਰ ਧੀਰੋਵਾਲ
ਅਜੀਤ ਡੈਸਕ
03-12-2025
ਆਦਮਪੁਰ, 2 ਦਸੰਬਰ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਸਿਆਸਤ ਦੇ ਬਾਬਾ ਬੋਹੜ ਅਕਾਲੀ-ਟਕਸਾਲੀ ਆਗੂ ਜਥੇਦਾਰ ਦਲਵੀਰ ਸਿੰਘ ਧੀਰੋਵਾਲ 86 ਸਾਲਾਂ ਦੀ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਉਨ੍ਹਾਂ ਦੇ ਪਿੰਡ ਧੀਰੋਵਾਲ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਹਜ਼ਾਰਾਂ ਸੇਜਲ ਅੱਖਾਂ ਨੇ ਜਥੇ ਦਲਵੀਰ ਸਿੰਘ ਨੂੰ ਅੰਤਿਮ ਵਿਧਾਇਗੀ ਦਿੱਤੀ | ਉਨ੍ਹਾਂ ਦੀ ਚੀਖਾ ਨੂੰ ਅਗਨੀ ਸਪੁੱਤਰ ਕੁਲਵੰਤ ਸਿੰਘ ਧੀਰੋਵਾਲ ਪ੍ਰਧਾਨ ਟਰੱਕ ਯੂਨੀਅਨ ਆਦਮਪੁਰ ਵਲੋਂ ਦਿਖਾਈ ਗਈ | ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਹਰਵਿੰਦਰ ਸਿੰਘ ਮਾਹਲ ਸੀਨੀਅਰ ਵਾਇਸ ਪ੍ਰਧਾਨ ਰਾਜੇਵਾਲ, ਗੁਰਦਿਆਲ ਸਿੰਘ ਨਿੱਝਰ ਸੀਨੀਅਰ ਅਕਾਲੀ ਆਗੂ, ਮਲਕੀਤ ਸਿੰਘ ਦੌਲਤਪੁਰ ਸਾਬਕਾ ਸਰਪੰਚ, ਧਰਮਪਾਲ ਲੇਸੜੀਵਾਲ ਅਕਾਲੀ ਆਗੂ, ਕਰਨੈਲ ਸਿੰਘ ਰਾਣਾ ਹਲਕਾ ਟਰਾਂਸਪੋਰਟ ਵਿੰਗ ਆਪ, ਜਰਨੈਲ ਸਿੰਘ ਗੜ੍ਹਦੀਵਾਲ ਡੈਲੀਗੇਟ, ਜਸਪ੍ਰੀਤ ਸਿੰਘ ਕਪੂਰ ਪਿੰਡ, ਦਰਸ਼ਨ ਸਿੰਘ ਕਰਵਲ
ਪ੍ਰਧਾਨ ਨਗਰ ਕੌਸਲ ਆਦਮਪੁਰ, ਦਲਵੀਰ ਸਿੰਘ ਖੋਜਕੀਪੁਰ, ਦਲਜੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਟੋਨੀ, ਤੀਰਥ ਰਾਮ ਪੰਡੋਰੀ, ਤਰਲੋਚਨ ਸਿੰਘ ਚੋਮੋਂ, ਚਮਨਜੀਤ ਸਿੰਘ ਨੰਬਰਦਾਰ, ਪਵਿੱਤਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਸਲ, ਕੁਲਵੰਤ ਸਿੰਘ ਦੂਹੜਾ, ਜੱਸ ਦਿਆਲ ਜੱਸ ਭੋਗਪੁਰ, ਕਸ਼ਮੀਰ ਸਿੰਘ ਕੋਟਲੀ ਜਮੀਤ ਸਿੰਘ, ਭਜਨ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਪੰਡੋਰੀ ਨਿੱਝਰਾਂ ਸਮੇਤ ਇਲਾਕਾ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਹੋਏ |