08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨਸ਼ੇ ਦੀਆਂ ਗੋਲੀਆਂ ਸਮੇਤ 3 ਕਾਬੂ

ਅਜੀਤ ਡੈਸਕ 22-11-2025
ਆਦਮਪੁਰ, 21 ਨਵੰਬਰ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ ਪੁਲਿਸ ਵਲੋਂ 20 ਨਸ਼ੇ ਦੀਆਂ ਗੋਲੀਆਂ ਨਾਲ ਇੱਕ ਔਰਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਰਵਿੰਦਰਪਾਲ ਸਿੰਘ ਆਦਮਪੁਰ ਨੇ ਦੱਸਿਆ ਕਿ ਐੱਸ. ਆਈ. ਰਾਮ ਕਿਸ਼ਨ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂ ਕੱਚਾ ਰਾਸਤਾ ਗੇਟ ਪਿੰਡ ਮਦਾਰਾ ਨੂੰ ਜਾ ਰਹੀ ਸੀ, ਨੂੰ ਗੇਟ ਤੋਂ ਕੁੱਝ ਦੂਰੀ 'ਤੇ ਇੱਕ ਗੱਡੀ ਨੰਬਰੀ ਪੀਬੀ 08- ਡੀ ਐਲ 6900 ਮਾਕਾ ਸਵੀਫਟ ਡਿਜਾਇਰ ਦਿਖਾਈ ਦਿੱਤੀ ਜਿਸ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਮਹਿੰਦਰ ਸਿੰਘ ਵਾਸੀ ਢੰਡੋਰ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ, ਮਨਪ੍ਰੀਤ ਸਿੰਘ ਉਰਫ ਪੀਤੀ ਪੁੱਤਰ ਦਿਆਲ ਚੰਦ ਵਾਸੀ ਉਦੇਸੀਆ ਥਾਣਾ ਆਦਮਪੁਰ ਸਮੇਤ ਹਰਪ੍ਰੀਤ ਕੌਰ ਪਤਨੀ ਕੁਲਵਿੰਦਰ ਕੌਰ ਵਾਸੀ ਢੰਡੋਰ ਥਾਣਾ ਪਤਾਰਾ ਬੈਠੇ ਹੋਏ ਸਨ ਜਿਨ੍ਹਾਂ ਨੂੰ ਚੈੱਕ ਕਰਨ ਉਪਰੰਤ ਸੁਖਵਿੰਦਰ ਸਿੰਘ ਪਾਸੋਂ 10 ਸੰਤਰੀ ਰੰਗ ਦੀ ਨਸ਼ੇ ਦੀਆ ਗੋਲੀਆਂ ਇਸ ਤਰ੍ਹਾਂ ਮਨਪ੍ਰੀਤ ਪੀਤੀ ਪਾਸੋਂ 20 ਨਸ਼ੇ ਦੀਆਂ ਗੋਲੀਆਂ ਅਤੇ ਹਰਪ੍ਰੀਤ ਕੌਰ ਪਾਸੋਂ 10 ਖੁੱਲ੍ਹੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ ਉੱਤੇ ਗਿ੍ਫਤਾਰ ਕਰਕੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਹਰਪ੍ਰੀਤ ਕੌਰ ਖਿਲਾਫ਼ ਥਾਣਾ ਪਤਾਰਾ ਵਿਖੇ ਵੱਖ-ਵੱਖ ਮਾਮਲਿਆਂ ਤਹਿਤ ਕਰੀਬ 5 ਮਾਮਲੇ ਦਰਜ ਹਨ |
ਪਿਛਲੀ ਖ਼ਬਰ ਲਾਡੀ ਸ਼ੇਰੋਵਾਲੀਆ ਨੂੰ ਪ੍ਰਧਾਨ ਬਣਾਏ ਜਾਣ ਦਾ ਲੋਹੀਆਂ ਬਲਾਕ ਦੇ ਕਾਂਗਰਸੀ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਸੰਗਤਾਂ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਲਈ ਤਿੰਨੋਂ ਦਿਨ ਸਵੇਰੇ 4 ਵਜੇ ਚੱਲਣਗੀਆਂ ਬੱਸਾਂ-ਚਤਰੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।