08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੰਗਤਾਂ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਲਈ ਤਿੰਨੋਂ ਦਿਨ ਸਵੇਰੇ 4 ਵਜੇ ਚੱਲਣਗੀਆਂ ਬੱਸਾਂ-ਚਤਰੱਥ

ਅਜੀਤ ਡੈਸਕ 22-11-2025
ਲੋਹੀਆਂ ਖਾਸ, 21 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਵਿਸ਼ਵ ਪੱਧਰ 'ਤੇ ਮਨਾਏ ਜਾਣ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਸਮਾਗਮਾਂ ਲਈ ਸਰਕਾਰ ਵਲੋਂ ਹਰ ਹਲਕੇ ਦੇ ਬਲਾਕ ਪੱਧਰ 'ਤੇ ਬੱਸਾਂ ਦੇ ਪ੍ਰਬੰਧ ਕੀਤੇ ਗਏ ਹਨ, ਜੋ 23, 24, 25 ਨਵੰਬਰ ਨੂੰ ਸਵੇਰੇ 4 ਵਜੇ ਵੱਖ-ਵੱਖ ਤਹਿ ਕੀਤੇ ਸਥਾਨਾਂ ਤੋਂ ਚੱਲਣਗੀਆਂ | ਇਹ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਚਤਰੱਥ ਨੇ ਦੱਸਿਆ ਕਿ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਤੋਂ ਰੋਜ਼ਾਨਾ 3 ਬੱਸਾਂ ਰਵਾਨਾ ਹੋਣਗੀਆਂ | ਉਨ੍ਹਾਂ ਦੱਸਿਆ ਕਿ ਲੋਹੀਆਂ ਸ਼ਹਿਰ ਦੀਆਂ ਸੰਗਤਾਂ ਲਈ 23 ਨਵੰਬਰ ਨੂੰ ਸਵੇਰੇ 4 ਵਜੇ 52 ਸੀਟਾਂ ਵਾਲੀ ਇੱਕ ਬੱਸ ਟੀ.ਪੁਆਇੰਟ ਲੋਹੀਆਂ ਤੋਂ ਰਵਾਨਾ ਹੋਵੇਗੀ ਅਤੇ ਸਾਰਾ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਦੇਖਣ ਉਪਰੰਤ ਸ਼ਾਮ ਨੂੰ 6 ਵਜੇ ਵਾਪਸ ਸੰਗਤਾਂ ਨੂੰ ਲੈ ਕੇ ਉਥੋਂ ਚੱਲੇਗੀ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਵੀ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਜਾਣਾ ਚਾਹੁੰਦਾ ਹੈ ਉਹ 22 ਨਵੰਬਰ ਸ਼ਾਮ 5 ਵਜੇ ਤੱਕ ਆਪਣੇ ਨਾਂਅ ਨਗਰ ਪੰਚਾਇਤ ਦੇ ਕਰਮਚਾਰੀਆਂ ਪਰਮਿੰਦਰਪਾਲ ਸਿੰਘ, ਕੁਲਵੰਤ ਸਿੰਘ ਖਾਲਸਾ, ਕੁਲਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਪਾਸ ਲਿਖਵਾ ਦੇਣ, ਤਾਂ ਕਿ ਉਨ੍ਹਾਂ ਦੀ ਸੀਟ ਰਾਖਵੀਂ ਰਹਿ ਸਕੇ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ 3 ਕਾਬੂ ਅਗਲੀ ਖ਼ਬਰ ਨਵਾਂ ਪਿੰਡ ਦੋਨੇਵਾਲ ਦਾ 2 ਰੋਜ਼ਾ ਛਿੰਝ ਮੇਲਾ ਤੇ ਕਬੱਡੀ ਮੈਚ 24, 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।